ਲੁਧਿਆਣਾ/ਜਲੰਧਰ (ਬਿਉਰੋ)- ਲੁਧਿਆਣਾ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਟੀਮ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ। ਇਸ ਮੋਕੇ ਪੰਜਾਬ ਪ੍ਰਧਾਨ ਸ. ਗੁਰਕੀਰਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਉਨ੍ਹਾਂ ਕਿਹਾ ਕਿ ਅਸੀ ਸਿਰਫ ਆਖੀਏ ਨਾ ਕਿ... ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ! ਸਗੋਂ ਪਹਿਲਾਂ ਭਗਤ ਸਿੰਘ ਦੇ ਵਿਚਾਰਾਂ ਨੂੰ ਪੜ੍ਹੀਏ, ਵਿਚਾਰੀਏ ਤੇ ਉਹਨਾਂ ਵਿਚਾਰਾਂ ਵਿਚੋਂ ਭਗਤ ਸਿੰਘ ਨੂੰ ਸਮਝੀਏ ਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਉਨ੍ਹਾਂ ਕਿਹਾ ਭਗਤ ਸਿੰਘ ਦੀ ਸਾਰਥਿਕਤਾ ਸਿਰਫ ਉਸਦੀ ਤਸਵੀਰ ਵਿਚੋਂ ਨਹੀਂ ਉਸਦੇ ਦਰਸਾਏ ਰਸਤੇ ਤੇ ਚੱਲਣ ਵਿੱਚ ਹੈ। ਉਨ੍ਹਾਂ ਕਿਹਾ ਆਓ ਅਸੀਂ ਵੀ ਵਿਸ਼ਵ ਸਾਹਿਤ ਅਤੇ ਸ. ਭਗਤ ਸਿੰਘ ਜੀ ਦੇ ਇਤਿਹਾਸ ਨੂੰ ਪੜ੍ਹੀਏ, ਦੁਨੀਆਂ ਦੀਆਂ ਬਗਾਵਤਾਂ ਦਾ ਅਧਿਐਨ ਕਰੀਏ, ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਸਮਝੀਏ ਤੇ ਓਦੋਂ ਤੱਕ ਇਨਕਲਾਬ ਲਈ ਲੜ੍ਹੀਏ ਕੇ ਜਦ ਤੱਕ ਸਾਮਰਾਜਵਾਦ ਖ਼ਤਮ ਨਹੀਂ ਹੋ ਜਾਂਦਾ। ਇਸ ਮੀਟਿੰਗ ਤਹਿਤ ਸਾਹਿਲ ਜਿੰਦਲੀ ਜਿਲ੍ਹਾ ਪ੍ਰਧਾਨ ਲੁਧਿਆਣਾ, ਨਵਦੀਪ ਸਿੰਘ ਜਿਲ੍ਹਾ ਡਰੈਕਟਰ ਲੁਧਿਆਣਾ, ਕਰਤਾਰ ਸਿੰਘ ਮੈਂਬਰ, ਮਾਨਵਜੀਤ ਸਿੰਘ ਜੀ ਪ੍ਰਧਾਨ ਆਈ.ਟੀ.ਸੈੱਲ ਲੁਧਿਆਣਾ, ਚੰਦਰਜੀਤ ਸਿੰਘ ਮੈਂਬਰ, ਪ੍ਰਬਜੀਤ ਸਿੰਘ ਮੈਂਬਰ, ਗੌਰਵ ਸ਼ਰਮਾ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ ਡਾਇਰੈਕਟਰ ਲੁਧਿਆਣਾ ਦਿਹਾਤੀ, ਸੁਜਲ ਬਜਾਜ ਯੂਥ ਪ੍ਰਧਾਨ ਲੁਧਿਆਣਾ, ਸ਼ੁਭਾਸ਼ ਤਨੇਜਾ ਹਾਜ਼ਰ ਸਨ।
0 Comments