ਦੀ ਇੰਪੀਰੀਅਲ ਸਕੂਲ ਆਦਮਪੁਰ ਦੇ ਬੱਚਿਆਂ ਨੇ ’ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਗੱਡਿਆ ਜਿੱਤ ਦਾ ਝੰਡਾ


ਆਦਮਪੁਰ/ਜਲੰਧਰ
05 ਸਤੰਬਰ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਦੇ ਬੱਚਿਆਂ ਨੇ ’ਖੇਡਾਂ ਵਤਨ ਪੰਜਾਬ ਦੀਆਂ’ ਦੀਆਂ 2023-24 ਵਿੱਚ ਆਪਣੀ ਜਿੱਤ ਦਾ ਝੰਡਾ ਗੱਡਿਆ ਹੈ। ਇਹ ਮੁਕਾਬਲਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖ਼ਿਆਲਾ ਜਲੰਧਰ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੇ ਕਈ ਬੱਚਿਆਂ ਨੇ ਭਾਗ ਲਿਆ ਅਤੇ ਖੇਡ ਦੇ ਮੈਦਾਨ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਮੈਡਲ ਵੀ ਜਿੱਤੇ। ਇਸ ਮੁਕਾਬਲੇ ਵਿੱਚ ਅਵਨੀ ਕਲਾਸ ਅੱਠਵੀਂ  ਨੇ ਅੰਡਰ 14 ਸ਼੍ਰੇਣੀ ਦੇ ਸ਼ੋਟ ਪੁੱਟ ਵਿੱਚ ਗੋਲਡ ਦਾ ਤਗਮਾ ਜਿੱਤਿਆ। ਕਰਿਸਟੀਨਾ ਕਲਾਸ ਸੱਤਵੀਂ ਨੇ ਅੰਡਰ 14 ਸ਼੍ਰੇਣੀ ਦੀ 600 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਚਹਿਕ ਤਨਵਰ ਕਲਾਸ ਸੱਤਵੀਂ ਨੇ ਅੰਡਰ 14 ਸ਼੍ਰੇਣੀ ਦੀ ਲੋਂਗ ਜੰਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਹ ਤਿੰਨੇ ਵਿਦਿਆਰਥਣਾਂ ਜ਼ਿਲ੍ਹਾ ਪੱਧਰ ਲਈ ਵੀ ਯੋਗ ਹੋਈਆਂ। ਹਰਮਨ ਸਿੰਘ ਕਲਾਸ ਨੌਵੀਂ ਨੇ ਅੰਡਰ 19 ਸ਼੍ਰੇਣੀ ਦੀ 200 ਮੀਟਰ ਦੀ ਦੌੜ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਚੈਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ ਅਤੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਸਭ ਨੂੰ ਵਧਾਈ ਦਿੱਤੀ ਅਤੇ ਕੋਚ ਗੁਰਮੁੱਖ ਸਿੰਘ ਦੀ ਵੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਸਾਡੇ ਸਕੂਲ ਦੇ ਬੱਚੇ ਅਜਿਹੇ ਹੀ ਤਗਮੇ ਜਿੱਤਦੇ ਰਹਿਣਗੇ।


Post a Comment

0 Comments