ਸੰਸਥਾ ਦੇ ਡਾਇਰੀ ਤੇ ਕੈਲੰਡਰ ਛਾਪਣ ਸਬੰਧੀ ਕੀਤੀ ਗਈ ਮੀਟਿੰਗ - ਡਾ. ਖੇੜਾ।

ਅਮਲੋਹ- ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿਖੇ ਇੱਕ ਅਹਿਮ ਮੀਟਿੰਗ ਦਲਵਾਰਾ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ  ਚੇਅਰਮੈਨ ਪੰਜਾਬ ਹਰਭਜਨ ਸਿੰਘ ਜੱਲੋਵਾਲ ਵਿਸ਼ੇਸ਼ ਤੌਰ ਤੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁਹੰਚੇ। ਇਸ ਮੌਕੇ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰਾਂ ਵੱਲੋ ਡਾਇਰੀ ਤੇ ਕੈਲੰਡਰ ਛਾਪਣ ਲਈ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਲੋਕ ਬਹੁਤ ਉਤਸਾਹ ਦੇ ਨਾਲ ਕੈਲੰਡਰ ਅਤੇ ਡਾਇਰੀ ਦੇ ਵਿੱਚ ਹਿੱਸਾ ਪਾਉਣ ਲਈ ਉਤਾਵਲੇ ਹਨ। ਉਹਨਾਂ ਇਹ ਵੀ ਆਖਿਆ ਕਿ ਸੰਸਥਾ ਨੂੰ 2 ਦਹਾਕੇ ਨਿਕਲਣ ਜਾਣ ਕਰਕੇ ਹੀ ਲੋਕਾਂ ਦਾ ਵਿਸ਼ਵਾਸ਼ ਸੰਸਥਾ ਉੱਤੇ ਅਟੁੱਟ ਬਣਿਆ ਹੋਇਆ ਹੈ। ਹੋਰਨਾਂ ਤੋਂ ਇਲਾਵਾ ਦਲਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਕਰਨੈਲ ਸਿੰਘ ਉੱਪ ਪ੍ਰਧਾਨ, ਰਣਜੀਤ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਦਰਬਾਰਾ ਸਿੰਘ, ਰੁਬਲਪ੍ਰੀਤ ਕੌਰ, ਨਛੱਤਰ ਸਿੰਘ, ਓਂਕਾਰ ਸਿੰਘ ਜੱਲੋਵਾਲ, ਭਗਵਾਨ ਸਿੰਘ, ਹਰਬੰਸ ਸਿੰਘ (ਕਰਤਾਰ ਸਵੀਟਸ), ਮੇਵਾ ਸਿੰਘ, ਜਗਨ ਨਾਥ, ਸ਼ੌਕਤ ਅਲੀ ਬਰੌਂਗਾ, ਕੁਲਦੀਪ ਕੌਰ, ਲਾਭ ਸਿੰਘ, ਦਵਿੰਦਰ ਸਿੰਘ, ਬਚਿੱਤਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Post a Comment

0 Comments