ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ

ਵੱਖ-ਵੱਖ ਕੀਰਤਨੀ ਜਥਿਆ ਅਤੇ ਕਥਾ ਵਾਚਕ ਨੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਕੀਤਾ ਨਿਹਾਲ
* ਹੈੱਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਸ਼ਾਹਕੋਟ/ਮਲਸੀਆਂ, 18 ਸਤੰਬਰ (ਸੂਰਮਾ ਪੰਜਾਬ)- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ, ਜਿਸ ਵਿੱਚ ਸਵੇਰ ਸਮੇਂ ਕੀਰਤਨ ਵਾਲੀਆਂ ਬੀਬੀਆਂ ਦੇ ਜਥੇ ਵੱਲੋਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਅੱਸੂ ਮਹੀਨੇ ਦੀ ਆਮਦ ਦੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਰਾਤ ਦਾ ਵਿਸ਼ੇਸ਼ ਦੀਵਾਨ ਸਜਾਇਆ ਗਿਆ, ਜਿਸ ਵਿੱਚ ਗੁਰੂ ਘਰ ਦੇ ਕੀਰਤਨੀਏ ਭਾਈ ਜਸਵਿੰਦਰ ਸਿੰਘ ਸੋਢੀ ਅਤੇ ਸੁਖਪਾਲ ਸਿੰਘ ਦੇਵਗੁਣ, ਸੁਰਤਾਲ ਸੰਗੀਤਵਿਦਿਆਲਿਆ ਵਾਲਿਆਂ ਨੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਉਚੇਚੇ ਤੌਰ ਤੇ ਪਹੁੰਚੇ ਗਿਆਨੀ ਗੁਰਪ੍ਰੀਤ ਸਿੰਘ ਹਜ਼ੂਰੀ ਕਥਾ ਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਅਰਵਿੰਦਰ ਸਿੰਘ ਰੂਪਰਾ, ਸਾਬਕਾ ਪ੍ਰਧਾਨ ਹਰਬੰਸ ਸਿੰਘ, ਮੀਤ ਪ੍ਰਧਾਨ ਸੁਖਜੀਤ ਸਿੰਘ ਝੀਤਾ, ਜਨਰਲ ਸਕੱਤਰ ਮਾਸਟਰ ਚਰਨਜੀਤ ਸਿੰਘ, ਖਜਾਨਚੀ ਲਖਵਿੰਦਰ ਸਿੰਘ ਸੋਖੀ, ਲਛਮਣ ਸਿੰਘ, ਅਵਤਾਰ ਸਿੰਘ, ਜੋਗਾ ਸਿੰਘ, ਮਹਿੰਦਰ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਟਰਾਂਸਪੋਰਟਰ, ਮਨਪ੍ਰੀਤ ਸਿੰਘ ਦੀਪਕ, ਜਗੀਰ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ, ਜਰਨੈਲ ਸਿੰਘ ਮੈਂਬਰ ਪੰਚਾਇਤ, ਰਛਪਾਲ ਸਿੰਘ, ਮਨਮੋਹਨ ਸਿੰਘ, ਜਗਦੇਵ ਸਿੰਘ, ਅਮਰਜੀਤ ਸਿੰਘ, ਪਾਲ ਸਿੰਘ, ਹਰਭਜਨ ਸਿੰਘ, ਦੀਦਾਰ ਸਿੰਘ, ਮਨਜੀਤ ਸਿੰਘ, ਮਲਕੀਤ ਸਿੰਘ, ਤਜਿੰਦਰ ਸਿੰਘ, ਜਸਵਿੰਦਰ ਸਿੰਘ ਪੋਪਲੀ, ਰਾਣਾ ਪੋਪਲੀ, ਸਰਮੁੱਖ ਸਿੰਘ, ਅਰਸ਼ਵੀਰ ਸਿੰਘ, ਪ੍ਰਭਦੀਪ ਸਿੰਘ ਨੰਗਲ ਅੰਬੀਆਂ, ਪਰਮਜੀਤ ਕੌਰ ਬਜਾਜ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਪ੍ਰਿਤਪਾਲ ਸਿੰਘ, ਮਿਹਰਜੋਤ ਸਿੰਘ, ਪਰਮਜੀਤ ਸਿੰਘ ਝੀਤਾ, ਭੁਪਿੰਦਰ ਸਿੰਘ, ਤਰਲੋਚਨ ਸਿੰਘ, ਗੁਰਨਾਮ ਸਿੰਘ, ਪਿਆਰਾ ਸਿੰਘ ਥਿੰਦ, ਚਰਨਜੀਤ ਸਿੰਘ ਚੰਨੀ, ਸਰਬਜੀਤ ਸਿੰਘ ਵਿਰਦੀ, ਕਮਲਜੀਤ ਸਿੰਘ, ਬਿਕਰਮ ਸਿੰਘ, ਜਗਜੀਤ ਸਿੰਘ ਵਸੀਰ, ਅੰਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਨਿਰਮਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।      

Post a Comment

0 Comments