ਕਰਨਪ੍ਰੀਤ ਨੂੰ ਬਣਾਇਆ ਚੇਅਰਮੈਨ ਯੂਥ ਵਿੰਗ ਬਲਾਕ ਮਾਛੀਵਾੜਾ ਸਾਹਿਬ- ਡਾ.ਖੇੜਾ


ਮਾਛੀਵਾੜਾ ਸਾਹਿਬ-
ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਲੁਧਿਆਣਾ ਦੇ ਬਲਾਕ ਮਾਛੀਵਾੜਾ ਸਾਹਿਬ ਵਿਖੇ ਇੱਕ ਨਸ਼ਾ ਵਿਰੋਧੀ ਸੈਮੀਨਾਰ ਕੁਲਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਮਾਛੀਵਾੜਾ ਸਾਹਿਬ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਅੰਮ੍ਰਿਤ ਪੁਰੀ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਬਲਵਿੰਦਰ ਸਿੰਘ ਬੰਬ ਕੌਮੀ ਚੀਫ਼ ਐਡਵਾਈਜ਼ਰ ਵਿਸ਼ੇਸ਼ ਤੌਰ ਤੇ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪੁਹੰਚੇ। ਇਸ ਮੌਕੇ ਸੰਸਥਾ ਵੱਲੋਂ ਕੁੱਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਕਰਨਪ੍ਰੀਤ ਸਿੰਘ ਨੂੰ ਚੇਅਰਮੈਨ ਯੂਥ ਵਿੰਗ ਬਲਾਕ ਮਾਛੀਵਾੜਾ, ਮਨਪ੍ਰੀਤ ਸਿੰਘ ਨੂੰ ਸਕੱਤਰ ਯੂਥ ਵਿੰਗ ਬਲਾਕ ਮਾਛੀਵਾੜਾ ਅਤੇ ਪ੍ਰਿਤਪਾਲ ਸਿੰਘ ਨੂੰ ਉੱਪ ਪ੍ਰਧਾਨ ਯੂਥ ਵਿੰਗ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਅੱਜ ਸਮਾਜ ਵਿਚ ਨਸ਼ੇ ਤੋਂ ਤੰਗ ਹੋਏ ਲੋਕ ਚਾਹੇ ਉਹ ਨੌਜਵਾਨ ਹੋਣ ਜਾ ਓਹਨਾਂ ਦੇ ਮਾਪੇ ਨਸ਼ਾ ਵੇਚਣ ਵਾਲਿਆਂ ਦੀ ਜਾਨ ਨੂੰ ਕੂਕਾ ਮਾਰ ਕੇ ਰੋਂਦੇ ਹਨ। ਨੌਜਵਾਨ ਨਸ਼ੇਂ ਦੀ ਤੋੜ ਵਿਚ ਕੂਕਾਂ ਮਾਰਦੇ ਹਨ ਅਤੇ ਮਾਪੇ ਆਪਣਾ ਬੁਢਾਪਾ ਰੁਲਣ ਕਰਕੇ ਅਗਰ ਇਹਨਾਂ ਦੀਆਂ ਕੂਕਾਂ ਹਾਸਿਆਂ ਵਿੱਚ ਬਦਲਣੀਆਂ ਹਨ ਤਾਂ ਸਮਾਜ ਵਿਚ ਹਰੇਕ ਵਿਅਕਤੀ ਨੂੰ ਨਸ਼ੇ ਦਾ ਵਿਰੋਧ ਕਰਨਾ ਪਵੇਗਾ। ਹੋਰਨਾਂ ਤੋਂ ਇਲਾਵਾ ਸੰਦੀਪ ਕੌਰ ਪ੍ਰਧਾਨ ਪਟਿਆਲਾ, ਰਵਿੰਦਰ ਸਿੰਘ ਪਟਿਆਲਾ, ਕਰਨੈਲ ਸਿੰਘ ਸਲਾਣੀ ਮੀਤ ਪ੍ਰਧਾਨ ਅਮਲੋਹ, ਦਿਲਪ੍ਰੀਤ ਕੌਰ, ਲਖਵਿੰਦਰ ਸਿੰਘ, ਗੁਰਮੁੱਖ ਸਿੰਘ, ਹਰਮੇਲ ਸਿੰਘ, ਕੁਲਜੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਹਰਜੀਤ ਕੌਰ, ਕਰਮਜੀਤ ਕੌਰ, ਰੁਪਿੰਦਰ ਕੌਰ, ਜਗਦੀਪ ਸਿੰਘ, ਕੁਲਬੀਰ ਸਿੰਘ, ਕਰਨੈਲ ਸਿੰਘ ਅਤੇ ਸਵਰਨ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਿਤ ਕੀਤਾ।

Post a Comment

0 Comments