ਪਿੰਡ ਮੰਨਣਹਾਣਾ ਵਿਖੇ 14ਵਾਂ ਵਿਸ਼ਾਲ ਜੈ ਮਾਂ ਚਿੰਤਪੁਰਨੀ ਜਾਗਰਣ 27 ਅਕਤੂਬਰ ਨੂੰ


ਹੁਸ਼ਿਆਰਪੁਰ (ਦਲਜੀਤ ਅਜਨੋਹਾ)-
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਨਣਹਾਣਾ ਵਿਖੇ  ਜੈ ਮਾਂ ਚਿੰਤਪੁਰਨੀ ਜੀ ਦਾ 14ਵਾਂ ਸਲਾਨਾ ਵਿਸ਼ਾਲ ਜਾਗਰਣ 27 ਅਕਤੂਬਰ ਨੂੰ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ ਰਜ਼ਿ. ਵਲੋਂ ਪ੍ਰਧਾਨ ਰਸ਼ਪਾਲ ਸਿੰਘ ਕਲੇਰ ਸਰਪੰਚ ਦੀ ਅਗਵਾਈ ਵਿੱਚ ਸਮੂਹ ਕਮੇਟੀ ਮੈਂਬਰਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਗੁਰਦਵਾਰਾ ਪ੍ਰਬੰਧਕ ਕਮੇਟੀ ਮੰਨਣਹਾਣਾ, ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਪ੍ਰਬੰਧਕ ਕਮੇਟੀ ਮੰਨਣਹਾਣਾ, ਮਾਂ ਭਗਵਤੀ ਜਾਗਰਣ ਕਮੇਟੀ ਕੋਟ ਫਤੂਹੀ, ਜੈ ਮਾਂ ਸੀਤਲਾ ਮੰਦਰ  ਪ੍ਰਬੰਧਕ ਕਮੇਟੀ ਬਿੰਜੋਂਤੇ ਬਾਬਾ ਬਰਫਾਨੀ ਕਮੇਟੀ ਕੋਟ ਫਤੂਹੀ ਤੇ ਸਮੂਹ ਨਗਰ ਨਿਵਾਸੀਆਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਸਰਪੰਚ ਰਸ਼ਪਾਲ ਕਲੇਰ ਨੇ ਦੱਸਿਆ ਕਿ ਇਸ ਮੌਕੇ ਪ੍ਰਮੁੱਖ ਕਲਾਕਾਰ ਜਿਨ੍ਹਾਂ ਵਿੱਚ ਰਣਜੀਤ ਰਾਣਾ, ਜੀ ਸਿੱਧੂ ਤੇ ਨੀਲਮ ਜੱਸਲ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ ਇਲਾਕੇ ਦੇ ਸੰਤ ਮਹਾਂਪੁਰਸ਼ ਸ਼ਾਮਿਲ ਹੋ ਕੇ ਸੰਗਤਾਂ ਨੂੰ ਅਪਣਾ ਅਸ਼ੀਰਵਾਦ ਦੇਣਗੇ ਜਿਨ੍ਹਾਂ ਵਿੱਚ ਹਰਸ਼ਾਂ ਨੰਦ ਗਿਰੀ ਜੀ ਠਾਕੁੱਰ ਦਵਾਰਾ ਵਾਲੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ ਤੇ ਸੰਗਤਾਂ ਨੂੰ ਮਹਾਂਮਾਈ ਦ ਭੰਡਾਰਾ ਬਾਅਦ ਦੁਪਹਿਰ ਤੋਂ ਪੂਰੀ ਰਾਤ ਅਟੁੱਟ ਵਰਤਾਇਆ ਜਾਵੇਗਾ।


Post a Comment

0 Comments