ਡੇਰਾ ਚਹੇੜੂ ਵਿਖੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ 17 ਅਕਤੂਬਰ ਨੂੰ ਮਨਾਇਆ ਜਾਵੇਗਾ : ਸੰਤ ਕ੍ਰਿਸ਼ਨ ਨਾਥ ਜੀ


ਮਾਤਾ ਸਵਿੱਤਰੀਬਾਈ ਫੂਲੇ ਜੀ
ਦੇ 192ਵੇਂ ਜਨਮ ਦਿਵਸ ਨੂੰ ਸਮਰਪਿੱਤ ਫ੍ਰੀ ਟਿਉਸ਼ਨ ਸੈਂਟਰ ਦੀ ਪਹਿਲੀ ਵਰੇਗੰਢ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ 60ਵਾਂ ਜਨਮ ਦਿਵਸ ਡੇਰਾ ਚਹੇੜੂ ਵਿਖੇ 17 ਅਕਤੂਬਰ ਨੂੰ ਮਨਾਇਆ ਜਾਵੇਗਾ

ਆਦਮਪੁਰ 10 ਅਕਤੂਬਰ (ਬਲਬੀਰ ਸਿੰਘ ਕਰਮ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਮਾਤਾ ਸਵਿੱਤਰੀਬਾਈ ਫੂਲੇ ਜੀ ਜੀ ਦੇ 192ਵੇਂ ਜਨਮ ਦਿਵਸ ਨੂੰ ਸਮਰਪਿੱਤ ਫ੍ਰੀ ਟਿਉਸ਼ਨ ਸੈਂਟਰ ਦੀ ਪਹਿਲੀ ਵਰੇਗੰਢ ਤੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ 60ਵਾਂ ਜਨਮ ਦਿਵਸ ਡੇਰਾ ਚਹੇੜੂ ਵਿਖੇ 17 ਅਕਤੂਬਰ ਦਿਨ ਮੰਗਲਵਾਰ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਨਾਇਆ ਜਾਵੇਗਾ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸੈਕਟਰੀ ਕਮਲਜੀਤ ਖੇੋਥੜਾਂ ਨੇ ਦਸਿਆ ਕਿ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਮੌਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਸਮਾਗਮ ਡੇਰਾ ਚਹੇੜੂ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਦੇ ਸਬੰਧ ਵਿੱਚ ਪਹਿਲਾ ਲੜੀਵਾਰ ਚੱਲ ਰਹੇ ਅਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਭੋਗ ਉਪਰੰਤ ਧਾਰਮਿਕ ਦੀਵਨ ਸਜਾਏ ਜਾਣਗੇ। ਜਿਸ ਵਿੱਚ ਰਾਗੀ ਭਾਈ ਪ੍ਰਵੀਨ ਕੁਮਾਰ ਜੀ ਡੇਰਾ ਚਹੇੜੂ ਹੈੱਡ ਗ੍ਰੰਥੀ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਬੱਚੇ, ਮਾਤਾ ਸਵਿੱਤਰੀਬਾਈ ਫੂਲੇ ਫ੍ਰੀ ਟਿਉਸ਼ਨ ਸੈਂਟਰ ਚਹੇੜੂ ਦੇ ਬੱਚੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਨਾਨਕ ਨਗਰੀ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ, ਮਾਤਾ ਕਲਸਾਂ ਕੀਰਤਨ ਮੰਡਲੀ ਸੈਕਟਰ 2 ਨਵਾਂ ਨੰਗਲ, ਗੁਰੂ ਘਰ ਪੁੱਜੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕਰਨਗੇ। ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਪੁਰਸ਼ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਜੱਖੂ ਹਸਪਤਾਲ ਸਤਨਾਮਪੁਰਾ ਫਗਵਾੜਾ ਵੱਲੋਂ ਡਾ. ਹਰਜਿੰਦਰ ਜੱਖੂ ਦੀ ਅਗਵਾਹੀ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਜਿਸ ਵਿੱਚ ਸ਼ੂਗਰ ਅਤੇ ਹੋਰ ਵੱਖ ਵੱਖ ਮਨੁੱਖੀ ਬੀਮਾਰੀਆਂ ਦਾ ਇਲਾਜ ਫ੍ਰੀ ਕਰਕੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਸਮਾਗਮ ਮੌਕੇ ਸੰਗਤਾਂ ਨੂੰ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। 


Post a Comment

0 Comments