ਗੁ. ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਭੱਲਕੇ 17 ਅਕਤੂਬਰ ਨੂੰ ਮਨਾਇਆ ਜਾਵੇਗਾ : ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ


ਆਦਮਪੁਰ 15 ਅਕਤੂਬਰ (ਬਲਬੀਰ ਸਿੰਘ ਕਰਮ)-
ਹਲਕਾ ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਭੱਲਕੇ 17 ਅਕਤੂਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਗਰਾਂਦ ਦੇ ਦਿਹਾੜੇ ਤੇ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।

ਉਪਰੰਤ ਹਜੂਰੀ ਰਾਗੀ ਭਾਈ ਲਖਵੀਰ ਸਿੰਘ ਜੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ, ਕਥਾ ਵਾਚਕ ਭਾਈ ਸੁਖਦੀਪ ਸਿੰਘ ਜੀ ਭੋਗਪੁਰ ਵਾਲੇ, ਹਜੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਅਮਿ੍ਰਤਸਰ ਸਾਹਿਬ, ਰਾਗੀ ਭਾਈ ਤਰਸੇਮ ਸਿੰਘ ਜੀ ਕਾਲਰੇ ਵਾਲੇ, ਢਾਡੀ ਭਾਈ ਜਗਜੀਵਨ ਸਿੰਘ ਤੇ ਸਾਥੀ ਅਰਜੁਨਵਾਲ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਕਰਕੇ ਅਤੇ ਗੁਰੂ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ। ਸਟੇਜ ਸਕੱਤਰ ਦੀ ਸੇਵਾ ਮਾਸਟਰ ਸੁਰਜੀਤ ਸਿੰਘ ਜੀ ਨਿਭਾਉਣਗੇ। ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਸਮੂਹ ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ।  


Post a Comment

0 Comments