ਸੀ.ਆਈ.ਏ ਸਟਾਫ ਦੀ ਪੁਲਿਸ ਨੇ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ


ਜਲੰਧਰ (Bbeurau)- ਸੀ.ਆਈ.ਏ ਸਟਾਫ ਦੀ ਪੁਲਿਸ ਨੇ ਉਸ ਵੇਲੇ 3 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜਦ ਉਹ ਕਿਸੇ ਘਟਨਾ ਨੂੰ ਅੰਜਾਮ ਦੇਣ ਦੇ ਫਿਰਾਕ ਵਿਚ ਖੜ੍ਹੇ ਸਨ। ਪੁਲਿਸ ਨੇ ਪਾਸੋਂ ਦੋ ਦੇਸੀ ਪਿਸਟਲ ਅਤੇ ਜਿੰਦਾ ਰੋਦ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮਕਸੂਦਾਂ ਚੌਂਕ ਵਿੱਚ ਗਸ਼ਤ ਕਰ ਰਹੇ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਹਿੰਦਰ ਪਾਲ ਸਿੰਘ ਚੰਦ ਵਾਸੀ ਪਿੰਡ ਜਮਾਲਪੁਰ ਤਰਨਤਾਰਨ, ਸਿਮਰਨਜੀਤ ਸਿੰਘ ਸਨੀ ਵਾਸੀ ਚੋਹਲਾ ਸਾਹਿਬ ਤਰਨ ਤਾਰਨ ਅਤੇ ਹਰਮਨਜੀਤ ਸਿੰਘ ਪਿੰਡ ਟਾਂਡਾ ਗੋਇੰਦਵਾਲ ਤਰਨਤਾਰਨ ਜਿਨਾਂ ਪਾਸ ਨਜਾਇਜ਼ ਹਥਿਆਰ ਹਨ ਜੋ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਸ ਵੇਲੇ ਤਿੰਨੋ ਭਗਤ ਸਿੰਘ ਕਲੋਨੀ ਨੇੜੇ ਟੈਕਸੀ ਸਟੈਂਡ 'ਤੇ ਖੜੇ ਹਨ। ਇਸ 'ਤੇ ਤੁਰੰਤ ਕਾਰਵਾਈ ਕਰਕੇ ਹੋਏ ਪੁਲਿਸ ਪਾਰਟੀ ਨੇ ਦੱਸੀ ਹੋਈ ਥਾਂ 'ਤੇ ਛਾਪਾਮਾਰੀ ਕਰਕੇ ਤਿੰਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਦੇਸੀ ਪਿਸਟਲ 12 ਬੋਰ ਅਤੇ 30 ਬੋਰ ਸਮੇਤ ਸੱਤ ਜਿੰਦਾ ਰੋਦ ਬਰਾਮਦ ਕਰ ਲਏ। ਡੀ.ਸੀ.ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨਾਂ ਨੌਜਵਾਨਾਂ ਨੂੰ ਅਦਾਲਤ ਵਿੱਚੋਂ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ।

Post a Comment

0 Comments