ਖਾਲਸਾ ਨੋਜਵਾਨ ਸਭਾ ਰਾਮਾ ਮੰਡੀ ਵਿਖੇ ਕਰਵਾਏ ਜਾ ਰਹੇ 31ਵੇਂ ਮਹਾਨ ਕੀਰਤਨ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ


ਪ੍ਰਬੰਧਕਾਂ ਨੇ ਰਾਮਾਂਮੰਡੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ 31ਵੇਂ ਮਹਾਨ ਕੀਰਤਨ ਸਮਾਗਮ ਵਿੱਚ ਪੁੱਜਣ ਦੀ ਕੀਤੀ ਅਪੀਲ

ਆਦਮਪੁਰ/ਜਲੰਧਰ 13 ਸਤੰਬਰ (ਅਮਰਜੀਤ ਸਿੰਘ)- ਖਾਲਸਾ ਨੋਜਵਾਨ ਸਭਾ ਰਾਮਾਂਮੰਡੀ ਜਲੰਧਰ ਵਲੋਂ 31ਵਾਂ ਮਹਾਨ ਕੀਰਤਨ ਸਮਾਗਮ 14 ਅਕਤੂਬਰ ਦਿਨ ਸ਼ਨੀਵਾਰ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਪ੍ਰੈਸ ਨੂੰ ਦਸਿਆ ਇਸ ਮਹਾਨ ਕੀਰਤਨ ਸਮਾਗਮ ਦੀ ਅਰੰਭਤਾ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਸ਼ਾਮ 4 ਵਜੇ ਗੁ. ਸਾਹਿਬ ਕਾਕੀ ਪਿੰਡ ਤੋਂ ਪੰਡਾਲ ਵਿੱਚ ਲਿਜਾਇਆ ਜਾਵੇਗਾ। ਜਿਸ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵੀ ਪੁੱਜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਚਾਰ ਹਜ਼ੂਰੀ ਰਾਗੀ ਜੱਥੇ ਭਾਈ ਜਰਨੈਲ ਸਿੰਘ ਕੋਹਾੜਕਾ ਜੀ, ਭਾਈ ਸ਼ੁਭਦੀਪ ਸਿੰਘ ਜੀ, ਭਾਈ ਦਵਿੰਦਰ ਸਿੰਘ ਬਟਾਲਾ ਜੀ ਅਤੇ ਭਾਈ ਹਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥੇ ਸ਼੍ਰੀ ਦਰਬਾਰ ਸਾਹਿਬ ਜੀ ਇੱਕਠੇ ਬੈਠ ਕੇ ਆਤਮਰਸ ਕੀਰਤਨ ਕਰਨਗੇ ਤੇ ਭਾਈ ਗੁਰਦੇਵ ਸਿੰਘ ਆਸਟਰੇਲੀਆ ਵਾਲੇ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ, ਬੀਬੀ ਰਵਿੰਦਰ ਕੌਰ ਜੀ, ਭਾਈ ਸ਼ਮਸ਼ੇਰ ਸਿੰਘ ਜੰਡੂ ਸਿੰਘਾ ਵਾਲੇ, ਭਾਈ ਭੁਪਿੰਦਰ ਸਿੰਘ ਜੀ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਕੀਰਤਨ ਸਮਾਗਮ ਵਿੱਚ ਮਹਾਂਮੰਡਲੇਸ਼ਵਰ ਸੁਆਮੀ ਸ਼ਾਂਤਾਨੰਦ ਜੀ, ਸੰਤ ਬਾਬਾ ਭਗਵੰਤ ਭਜਨ ਸਿੰਘ ਜੀ, ਸੰਤ ਬਾਬਾ ਹਰਜਿੰਦਰ ਸਿੰਘ ਜੀ ਡੇਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੋਹਲਾਂ, ਸੰਤ ਬਾਬਾ ਗੁਰਵਿੰਦਰਪਾਲ ਸਿੰਘ ਨਿਰਮਲ ਕੁਟੀਆ ਵਾਲੇ, ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ ਵਾਲੇ, ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋ.ਗੁ.ਪ੍ਰੰਬਧਕ ਕਮੇਟੀ ਵੀ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਪੁੱਜ ਰਹੇ ਹਨ। ਸਟੇਜ ਸਕੱਤਰ ਦੀ ਭੂਮਿਕਾ ਗਿਆਨੀ ਗੁਰਮੀਤ ਸਿੰਘ ਜੀ ਨਿਭਾਉਣਗੇ। ਅੱਜ ਪ੍ਰਬੰਧਕਾਂ ਅਤੇ ਸੇਵਾਦਰਾਂ ਵਿੱਚ ਸਜਾਏ ਜਾ ਰਹੇ ਪੰਡਾਲ ਵਿੱਚ ਜਾਣਕਾਰੀ ਦੇਣ ਸਮੇਂ ਕੁਲਵੰਤ ਸਿੰਘ ਮੰਨਣ, ਜਤਿੰਦਰ ਸਿੰਘ ਰਿੰਕੂ ਖੈਹਰਾ, ਬਲਬੀਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਖੈਹਰਾ, ਡਾ. ਬਲਜੀਤ ਸਿੰਘ ਜੌਹਲ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਭੁਪਿੰਦਰ ਸਿੰਘ ਹੰਨੀ ਭਾਟੀਆ, ਸਤਿਨਾਮ ਸਿੰਘ ਮੱਕੜ, ਗੁਰਬਚਨ ਸਿੰਘ ਅਰੋੜਾ, ਹਰਮੋਹਨ ਸਿੰਘ ਮਿਨਹਾਸ, ਜੋਗਿੰਦਰ ਸਿੰਘ ਗਿੱਧਾ, ਹਰਮਿੰਦਰ ਸਿੰਘ ਨੈਹਰੂ, ਜਤਿੰਦਰ ਸਿੰਘ ਸੂਰਜ, ਪਰਮਿੰਦਰ ਸਿੰਘ, ਅਵਤਾਰ ਸਿੰਘ ਆਹੂਜਾ, ਜਤਿੰਦਰ ਸਿੰਘ ਕਾਕਾ, ਸੁਰਿੰਦਰਪਾਲ ਸਿੰਘ ਬਬਲੀ, ਤਰਲੋਕ ਸਰਾਂ, ਹੈਪੀ ਪਰਮਾਰ, ਰਘਵਿੰਦਰ ਸਿੰਘ, ਬਿਕਰਮਜੀਤ ਸਿੰਘ ਔਲਖ,  ਸੁਰਿੰਦਰ ਸਿੰਘ ਭਾਟੀਆ, ਮੰਗਾਂ ਸਿੰਘ ਮੁਦੜ,  ਡਾਕਟਰ ਲਖਬੀਰ ਸੰਧੂ, ਅੰਮ੍ਰਿਤਪਾਲ ਸਿੰਘ ਮੱਕੜ, ਅਮਰਦੀਪ ਸਿੰਘ, ਤਰਲੋਕ ਸਿੰਘ ਲਾਲੀ, ਪਰਮਜੀਤ ਸਿੰਘ ਭਾਟੀਆ, ਸਰੂਪ ਸਿੰਘ ਭਾਟੀਆ, ਹਰਜੋਤ ਸਿੰਘ ਮੱਕੜ, ਪ੍ਰਿੰਸ ਮੱਕੜ, ਮਨਪ੍ਰੀਤ ਸਿੰਘ ਨੋਨੂ, ਕੰਵਲਪ੍ਰੀਤ ਸਿੰਘ ਅਰੋੜਾ, ਹਰਮੀਤ ਸਿੰਘ ਅਰੋੜਾ, ਗੁਰਜੋਤ ਸਿੰਘ ਨੰਨੀ ਮਨਪ੍ਰੀਤ ਸਿੰਘ ਲਾਲੀ, ਉਂਕਾਰ ਸਿੰਘ ਤੇ ਹੋਰ ਸੇਵਾਦਾਰ ਹਾਜ਼ਰ ਸਨ। 


Post a Comment

0 Comments