ਥਾਣਾ ਮੇਹਟੀਆਣਾ ਦੀ ਪੁਲਿਸ ਪਾਰਟੀ ਨੇ 60 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਆਕਤੀ ਨੂੰ ਕੀਤਾ ਕਾਬੂ


ਹੁਸ਼ਿਆਰਪੁਰ 18 ਅਕਤੂਬਰ (ਬਿਊਰੌ)-
ਥਾਣਾ ਮੇਹਟੀਆਣਾ ਪੁਲਿਸ ਵਲੋਂ ਨਸ਼ੀਲੀਆਂ ਵਸਤੂਆਂ ਦੀ ਸਮਗਲਿੰਗ ਕਰਨ ਵਾਲੇ ਵਿਆਕਤੀਆਂ ਖਿਲਾਫ ਚਲਾਈ ਮੁਹਿੰਮ ਤਹਿਤ 60 ਗ੍ਰਾਮ ਨਸ਼ੀਲਾ ਪਾਊਡਰ  ਬਰਾਮਦ ਕੀਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਐਸ.ਆਈ ਜਗਜੀਤ ਸਿੰਘ ਥਾਣਾ ਮੁਖੀ ਮੇਹਟੀਆਣਾ ਨੇ ਦੱਸਿਆ ਚੋਂਕੀ ਇੰਚਾਰਜ ਏ.ਐਸ.ਆਈ ਸਤਿਨਾਮ ਸਿੰਘ ਅਜਨੋਹਾ ਨੇ ਕਰਮਚਾਰੀਆਂ ਸਮੇਤ ਨਾਕਾ ਬੰਦੀ ਦੋਰਾਨ ਮਾਈਉ ਪਟੀ ਵਲੋਂ ਆ ਰਹੇ ਇਕ ਵਿਅਕਤੀ ਦੀ ਤਲਾਸ਼ੀ ਲੈਣ ਉਪਰੰਤ 60 ਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ ਜਿਸਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮੋਨੂੰ ਪੁਤਰ ਪਰਮਜੀਤ ਸਿੰਘ ਵਾਸੀ ਪਿੰਡ ਅਜਨੋਹਾ ਵਲੋਂ ਹੋਈ ਹੈ ਜਿਸਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

Post a Comment

0 Comments