ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਨੇ ਸਿਵਲ ਜੱਜ-ਕਮ ਜੁਡੀਸ਼ੀਅਲ ਲਈ 159 ਅਸਾਮੀਆਂ ਲਈ ਪ੍ਰੀਖਿਆ ਲਈ ਸੀ, ਜਿਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਸ਼ਿਵਾਲਿਕ ਜੁਡੀਸ਼ੀਅਲ ਅਕੈਡਮੀ ਦੇ ਸੰਚਾਲਕ ਸੇਵਾ ਮੁਕਤ ਜੱਜ ਆਰ ਐਲ ਚੋਹਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਵਾਲਿਕ ਜੁਡੀਸ਼ੀਅਲ ਅਕੈਡਮੀ ਜਲੰਧਰ ਦੇ ਅੱਠ ਵਿਦਿਆਰਥੀ ਜੱਜ ਬਣਨ ਚ ਸਫਲ ਹੋਏ ਹਨ।
ਹਰਅੰਮ੍ਰਿਤ ਕੌਰ ਪੁੱਤਰੀ ਦਲਜੀਤ ਸਿੰਘ ਗਾਬਾ ਨੇ 612.50/1050 ਅੰਤ ਪ੍ਰਾਪਤ ਕਰਕੇ ਸੂਬੇ ਚੋ ਤੀਸਰਾ ਸਥਾਨ ਤੇ ਜਲੰਧਰ ਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਅੰਮਰਿਤ ਦੇ ਪਿਤਾ ਕਾਰੋਬਾਰੀ ਤੇ ਮਾਤਾ ਘਰੇਲੂ ਮਹਿਲਾ ਹਨ। ਜਿਕਰਯੋਗ ਹੈ ਕਿ ਹਰਅੰਮਰਿਤ ਦੇ ਤਾਇਆ ਜਗਜੀਤ ਸਿੰਘ ਗਾਬਾ ਧਾਰਮਿਕ ਆਗੂ ਹਨ।
ਸੂਬੇ ਦੀਆ 115 ਅਸਾਮੀਆਂ ਭਰ ਗਈਆ ਹਨ ਜਿਨ੍ਹਾਂ ਚੋ 44 ਅਸਾਮੀਆ ਅਜੇ ਵੀ ਖਾਲੀ ਹਨ। ਚਾਹਤ ਪੁੱਤਰੀ ਕਮਲ ਕਿਸ਼ੋਰ ਧੀਰ ਨੇ 573.75 ਅੰਕ, ਹਰਜਿੰਦਰ ਸਿੰਘ ਪੁੱਤਰ ਰਮਿੰਦਰਜੀਤ ਸਿੰਘ ਨੇ 533.06 ਅੰਕ, ਪਾਲਿਕਾ ਪੁੱਤਰੀ ਹੁਸਨ ਲਾਲ ਨੇ 522.38 ਅੰਕ, ਗੁਰਕੀਰਤ ਸਿੰਘ ਪੁੱਤਰ ਕਰਨੈਲ ਸਿੰਘ ਨੇ 496.25 ਅੰਕ, ਦਿਵਿਆ ਲੂਥਰਾ ਪੁੱਤਰੀ ਆਦਰਸ਼ ਕੁਮਾਰ ਲੂਥਰਾ ਨੇ 562.00 ਅੰਕ, ਅਰਸ਼ਪਰੀਤ ਕੌਰ ਥਿੰਦ ਪੁੱਤਰੀ ਸਰਬਜੀਤ ਸਿੰਘ ਥਿੰਦ ਨੇ 546.63 ਅੰਕ ਤੇ ਕਰਨਬੀਰ ਸਿੰਘ ਬਤਰਾ ਪੁੱਤਰ ਸੁਰਿੰਦਰ ਸਿੰਘ ਬਤਰਾ ਨੇ 571.63 ਅੰਕ ਪ੍ਰਾਪਤ ਕਰਕੇ ਜੱਜ ਬਣਨ ‘ਚ ਸਫਲ ਹੋਏ ਹਨ।
0 Comments