ਨੋਜਵਾਨਾਂ ਨੂੰ ਨਸ਼ੇ ਦੇ ਕੌਹੜ ਤੋਂ ਦੂਰ ਰੱਖਣ ਲਈ ਕਰਵਾਇਆ ਦੋ ਦਿਨਾਂ ਫੁੱਟਬਾਲ ਟੂਰਨਾਂਮੈਂਟ ਯਾਦਗਾਰੀ ਹੋ ਨਿਬੜਿਆ
ਆਦਮਪੁਰ/ਜਲੰਧਰ 29 ਸਤੰਬਰ (ਅਮਰਜੀਤ ਸਿੰਘ)- ਪਿੰਡ ਬੋਲੀਨਾ ਦੋਆਬਾ ਵਿਖੇ ਸਰਪੰਚ ਕੁਲਵਿੰਦਰ ਬਾਘਾ ਦੀ ਵਿਸ਼ੇਸ਼ ਨਿਗਰਾਨੀ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੌਹੜ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਸਮੂਹ ਗ੍ਰਾਮ ਪੰਚਾਇਤ ਪਿੰਡ ਬੋਲੀਨਾ ਦੁਆਬਾ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੋਰ ਤੇ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਅੰਡਰ-14 ਤੇ ਅੰਡਰ-17 ਦੇ ਫਾਈਨਲ ਮੈਚਾਂ ਵਿੱਚ ਜੈਤੂ ਰਹੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਆਦਮਪੁਰ ਡੀ.ਐੱਸ.ਪੀ ਵਿਜੇ ਕੰਵਰ ਪਾਲ ਅਤੇ ਐੱਸ.ਐੱਚ.ਓ ਥਾਣਾ ਪਤਾਰਾ ਐੱਸ.ਆਈ ਅਮਨਪ੍ਰੀਤ ਕੌਰ ਤੇ ਸਰਪੰਚ ਕੁਲਵਿੰਦਰ ਬਾਘਾ ਵੱਲੋਂ ਸਾਂਝੇ ਤੋਰ ਤੇ ਕੀਤੀ ਗਈ।
ਇਸ ਮੌਕੇ ਤੇ ਡੀ.ਐੱਸ.ਪੀ ਵਿਜੇ ਕੰਵਰ ਪਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਨੌਜਵਾਨ ਬੱਚਿਆਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਵੇਖ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਮਹਿਸੂਸ ਹੋਈ ਹੈ। ਉਨ੍ਹਾਂ ਜਿਥੇ ਜੇਤੂ ਖਿਡਾਰੀਆਂ ਨੂੰ ਇਸ ਟੂਰਨਾਂਮੈਂਟ ਦੀ ਵਧਾਈ ਦਿੱਤੀ ਉਥੇ ਰਨਰਅੱਪ ਰਹੀਆਂ ਟੀਮਾਂ ਨੂੰ ਅੱਗੇ ਤੋਂ ਹੋਰ ਵਧੇਰੇ ਮਿਹਨਤ ਕਰਕੇ ਅੱਗੇ ਵੱਧਣ ਤੇ ਆਪਣੇ ਪਿੰਡ, ਸ਼ਹਿਰ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਅੰਡਰ-14 ਮੁਕਾਬਲੇ ਵਿੱਚ ਪਿੰਡ ਬੁਢਿਆਣਾ ਦੀ ਟੀਮ ਜੇਤੂ ਰਹੀ ਅਤੇ ਅੰਡਰ-17 ’ਚ ਪਿੰਡ ਬੋਲੀਨਾ ਦੀ ਟੀਮ ਜੇਤੂ ਰਹੀ। ਸਰਪੰਚ ਬਾਘਾ ਨੇ ਕਿਹਾ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਆਪਣੀ ਫੁੱਟਬਾਲ ਖੇਡ ਦਾ ਸ਼ਾਨਦਾਰ ਪ੍ਰਦਸ਼ਨ ਕੀਤਾ ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਣਾਂ ਲੈ ਕੇ ਨਸ਼ਿਆਂ ਦਾ ਤਿਆਗ ਕਰਦੇ ਹੋਏ ਖੇਡਾਂ ਵਿੱਚ ਆਪਣੀ ਰੁੱਚੀ ਦਿਖਾਉਣੀ ਚਾਹੀਦੀ ਹੈ। ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।
ਟੂਰਨਾਮੈਂਟ ਦੌਰਾਨ ਆਏ ਪਤਵੰਤੇ ਸੱਜਣਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆਂ ਗਿਆ। ਇਸ ਮੌਕੇ ਸਰਪੰਚ ਰਛਪਾਲ ਸਿੰਘ, ਸਰਪੰਚ ਸਤਪਾਲ ਦਾਸ, ਸਰਪੰਚ ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਗ਼ਰੀਬ ਦਾਸ, ਸਰਪੰਚ ਗੋਪੀ ਸਰਨਾਣਾ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸਟੇਜ ਸਕੱਤਰ ਪੇ੍ਰਮ ਕੁਮਾਰ, ਵਿਜੇ ਕੁਮਾਰ ਅਰੋੜਾ, ਪ੍ਰੀਤਮ ਸਿੰਘ, ਭਗਵੰਤ ਸਿੰਘ ਕੋਚ, ਹਰਭਜਨ ਸਿੰਘ, ਮੱਖਣ ਲਾਲ ਚੋਪੜਾ, ਗੋਲਡੀ ਸੰਧੂ ਪਤਾਰਾ, ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ, ਪੰਚ ਕਿਰਨ ਅਰੋੜਾ, ਪੰਚ ਹਰਪ੍ਰੀਤ ਸਿੰਘ, ਪੰਚ ਰੁਪਿੰਦਰ ਕੌਰ, ਪਰਮਵੀਰ ਸਿੰਘ, ਲਵਲੀ, ਹਰਮਨ, ਰੱਘੂ, ਪ੍ਰਦੀਪ ਤੇ ਫੁੱਟਬਾਲ ਕੋਚ ਆਕਾਸ਼, ਹਨੀ ਭੱਟੀ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਕੈਪਸ਼ਨ- ਪਿੰਡ ਬੋਲੀਨਾ ਦੌਆਬਾ ਵਿਖੇ ਕਰਵਾਏ ਫੁੱਟਬਾਲ ਟੂਰਨਾਂਮਮੈਂਟ ਦੌਰਾਨ ਹਾਜ਼ਰ ਸਰਪੰਚ ਕੁਲਵਿੰਦਰ ਬਾਘਾ, ਡੀਐਸਪੀ ਵਿਜੇ ਕੁੰਵਰ ਪਾਲ, ਐਸ.ਐਚ.ਉ ਅਮਨਪ੍ਰੀਤ ਕੌਰ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸਰਪੰਚ ਸਤਪਾਲ ਦਾਸ, ਸਰਪੰਚ ਗਰੀਬ ਦਾਸ ਤੇ ਹੋਰ ਇਲਾਕਾ ਵਾਸੀ।
0 Comments