ਹੌਲਦਾਰ ਮਨਪ੍ਰੀਤ ਸਿੰਘ ਮੰਨਾ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ


ਆਦਮਪੁਰ 11 ਅਕਤੂਬਰ (ਵਰਿੰਦਰ ਬੈਂਸ)-
ਆਦਮਪੁਰ ਪੁਲਿਸ ਸਟੇਸ਼ਨ ਵਿਚ ਤਾਇਨਾਤ ਕਾਂਸਟੇਬਲ ਮਨਪ੍ਰੀਤ ਸਿੰਘ ਮੰਨਾ ਦੀ ਅੱਜ ਸੰਖੇਪ ਬੀਮਾਰੀ ਤੋਂ ਬਾਅਦ ਮੌਤ ਹੋ ਗਈ। ਮਨਪ੍ਰੀਤ ਸਿੰਘ ਮੰਨਾ ਹਰ ਇੱਕ ਵਿਆਕਤੀ ਦਾ ਹਰਮਨ ਪਿਆਰਾ, ਮਿਲਨਸਾਰ ਤੇ ਲੋਕਾਂ ਨੂੰ ਸਹਿਯੋਗ ਦੇਣ ਵਾਲਾ ਮੁਲਾਜ਼ਮ ਸੀ। ਉਹ ਪਿੱਛਲੇ ਕੁੱਝ ਦਿਨਾਂ ਤੋਂ ਬੀਮਾਰੀ ਦੇ ਚੱਲਦੇ ਹਸਪਤਾਲ ਵਿਚ ਦਾਖਲ ਸੀ। ਅੱਜ ਉਸ ਦਾ ਪਿੰਡ ਡਰੋਲੀ ਖੁਰਦ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਸ ਦੇ ਭਰਾ ਕਰਨਵੀਰ ਸਿੰਘ ਨੇ ਚਿੱਤਾ ਨੂੰ ਅਗਨੀ ਦਿਖਾਈ। ਇਸ ਮੌਕੇ ਡੀ.ਐਸ.ਪੀ ਆਦਮਪੁਰ ਵਿਜੇ ਕੰਵਰ, ਐਸਐਚਓ ਆਦਮਪੁਰ ਮਨਜੀਤ ਸਿੰਘ, ਐਸ.ਆਈ ਭੁਪਿੰਦਰ ਪਾਲ ਸਿੰਘ, ਏ.ਐਸ.ਆਈ ਜਗਦੀਪ ਸਿੰਘ ਸਮੇਤ ਪੁਲੀਸ ਪਾਰਟੀ ਨੂੰ ਉਨ੍ਹਾਂ ਨੂੰ ਆਖਰੀ ਸਲਾਮੀ ਦਿੱਤੀ। ਇਥੇ ਇਹ ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਦੇ ਪਿਤਾ ਗਿਆਨ ਸਿੰਘ ਵੀ ਪੁਲੀਸ ਮੁਲਾਜ਼ਮ ਸਨ ਤੇ ਅੱਤਵਾਦ ਦੇ ਸਮੇਂ ਸ਼ਹੀਦੀ ਪਾ ਗਏ ਸਨ। ਮਨਪ੍ਰੀਤ ਸਿੰਘ ਆਪਣੇ ਨਾਨਕੇ ਘਰ ਰਹਿੰਦਾ ਸੀ ਤੇ ਉਸਦੀ ਮਾਤਾ ਨੇ ਇਨ੍ਹਾਂ ਦਾ ਪਾਲਨ ਪੋਸ਼ਣ ਕੀਤਾ ਸੀ ਤੇ ਮਨਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਥਾਂ’ਤੇ ਨੋਕਰੀ ਮਿੱਲੀ ਸੀ। ਮਨਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। 


Post a Comment

0 Comments