ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਉਘੇ ਸਮਾਜ ਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਦਾ ਕੀਤਾ ਵਿਸ਼ੇਸ਼ ਸਨਮਾਨ।


ਜਲੰਧਰ ਅਕਤੂਬਰ 12 ਅਕਤੂਬਰ (ਅਮਰਜੀਤ ਸਿੰਘ)-
ਟਿੱਲਾ ਬਾਬਾ ਫ਼ਰੀਦ ਵਿਖੇ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋਂ ਉਘੇ ਸਮਾਜ ਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਦਾ 52ਵਾਂ ਵਾਰ ਖ਼ੂਨਦਾਨ ਕਰਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ ਨੇ ਦੱਸਿਆ ਓਨਾਂ ਦੀ ਸੁਸਾਇਟੀ ਵੱਲੋਂ ਪੂਰੇ ਪੰਜਾਬ ਵਿਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਸਾਡਾ ਹਵਾ, ਪਾਣੀ ਦੂਸ਼ਿਤ ਹੋ ਚੁੱਕਾ ਹੈ, ਜਿਸ ਕਰਕੇ ਮਨੁੱਖਤਾ ਨੂੰ ਕੈਂਸਰ, ਕਾਲਾ ਪੀਲੀਆ, ਸ਼ੂਗਰ ਆਦਿ ਵਰਗੀਆਂ ਕਈ ਲਾਇਲਾਜ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਿੰਨੀਆਂ ਹੀ ਰੋੜ ਦੁਰਘਟਨਾਵਾਂ ਹੁੰਦੀਆਂ ਹਨ। ਖੂਨਦਾਨੀਆਂ ਦੀ ਕਮੀਂ ਕਰਕੇ ਹਜ਼ਾਰਾਂ ਮਰੀਜ਼ ਬਿਨਾਂ ਖੂਨ ਤੋਂ ਮਰ ਰਹੇ ਹਨ। ਇਸ ਲਈ ਅੱਜ ਨੌਜਵਾਨ ਪੀੜ੍ਹੀ ਨੂੰ ਇਸ ਸੇਵਾ ਲਈ ਕਤਾਰ ਬੰਨ ਮੂਹਰੇ ਆਉਣਾ ਚਾਹੀਦਾ ਹੈ। ਸਾਡੇ ਵੱਲੋਂ ਖੂਨਦਾਨ ਕੈਂਪ ਦੌਰਾਨ ਖੂਨ ਇਕੱਤਰ ਹੁੰਦਾ ਹੈ। ਓਹ ਸਿਰਫ ਸਰਕਾਰੀ ਬਲੱਡ ਬੈਂਕਾਂ ਨੂੰ ਦਿੱਤਾ ਜਾਂਦਾ ਹੈ। ਇਸ ਲਈ ਉਘੇ ਸਮਾਜ ਸੇਵੀ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਵਾਂਗ, ਇਸ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਇਸ ਸਮੇਂ ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ, ਸਤਨਾਮ ਸਿੰਘ ਖਜਾਨਚੀ, ਪ੍ਰੈਸ ਸਕੱਤਰ ਵਿਸ਼ਾਲ, ਦਲਜੀਤ ਡੱਲੇਵਾਲਾ, ਰਣਜੀਤ ਖ਼ਾਰਾਂ, Ex ਪਿ੍ਸੀਪਲ ਡਾਂ. ਪਰਮਿੰਦਰ ਸਿੰਘ ਬ੍ਰਜਿੰਦਰਾ ਕਾਲਜ, ਡਾ ਬਲਜੀਤ ਸ਼ਰਮਾ, ਭਟਨਾਗਰ ਫਰੀਦਕੋਟ, ਅਮਿ੍ਤ ਮਚਾਕੀ, ਹੈਰੀ ਕੋਟਸੁਖੀਆ, ਮੋਹਿਤ ਗਹਿਰਾ, ਹੈਰੀ ਮਦੁੱਕੀ, ਹਰਜੀਤ ਮਾਸਟਰ, ਪ੍ਰੈਸ ਜੰਗ, ਵਿੱਕੀ ਝੋਕ, ਪਿੰਦਰ ਝੋਂਕ, ਕੁਲਦੀਪ ਪਿੱਪਲੀ, ਸਾਗਰ ਫਿਰੋਜ਼ਪੁਰ, ਲੱਖਾਂ ਪਿੱਪਲੀ, ਜਸ਼ਨ ਬਾਜਾਖਾਨਾ, ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ  ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ, ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ, ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ, ਸਿੰਘ ਕਾਹਨ ਸਿੰਘ  ਵਾਲਾ, ਗੁਰਸ਼ਰਨ ਖਾਰਾ, ਮੋਂਗਾ, ਸ਼ਰਮਾ ਫਰੀਦਕੋਟ, ਇੰਦਰਜੀਤ ਹਰੀਕੇ, ਭੋਲੂ ਖਾਰਾ, ਕਾਕਾ ਖ਼ਾਰਾਂ, ਗੁਰਮੁਖ ਹਰੀਏ ਵਾਲਾ, ਡਾ. ਭਲਿੰਦਰ ਸਿੰਘ , ਸਵਰਾਜ ਸਿੰਘ, ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, ਅਰਸ਼ ਕੋਠੇ ਧਾਲੀਵਾਲ, ਲੱਖਾ ਘੁਮਿਆਰਾਂ, ਬਿੱਟੂ ਢਿਲਵਾਂ, ਗੁਰਦੁਉਰ ਦਾਨਾ ਰੋਮਾਣਾ, ਹਰਗੁਣ, ਕਾਲਾ ਡੋਡ, ਬਾਬਾ ਬਲਰਾਜ, ਕਾਕਾ ਭਾਣਾ, ਬੱਬੂ ਥਾੜਾ, ਨਿਸ਼ਾਨ, ਹਰਮਨ, ਅਮਨਦੀਪ, ਟਿੰਕੂ ਆਦਿ ਹਾਜ਼ਰ ਸਨ।

Post a Comment

0 Comments