ਪਿੰਡ ਕੰਗਣੀਵਾਲ ਵਿਖੇ ਤੇਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ


ਦਮਕ੍ਹਲ ਵਿਭਾਗ ਦੀਆਂ 8 ਗੱਡੀਆਂ ਨੇ ਭਿਆਨਕ ਅੱਗ ਤੇ ਪਾਇਆ ਕਾਬੂ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਲਾਗਲੇ ਪਿੰਡ ਕੰਗਣੀਵਾਲ ਨਹਿਰ ਪੁੱਲੀ ਨਜ਼ਦੀਕ ਮੌਜੂਦ ਟੋਨਿਕਾ ਐਗਰੋ ਇੰਡੀਆਂ ਪ੍ਰਾਇਵੇਟ ਲਿਮਿ. ਤੇਲ ਫੈਕਟਰੀ (ਸਰੋਂ ਦਾ ਤੇਲ) ਵਿੱਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਫੈਕਟਰੀ ਮਾਲਕ ਵਿਕਾਸ ਅਗਰਵਾਲ ਪੁੱਤਰ ਮੰਗਤ ਰਾਏ ਵਾਸੀ ਆਦਮਪੁਰ ਨੇ ਦਸਿਆ ਕਿ ਅੱਜ ਐਤਵਾਰ ਛੁੱਟੀ ਦਾ ਦਿਨ ਸੀ ਤੇ ਫੈਕਟਰੀ ਵਿੱਚੋਂ ਉਨ੍ਹਾਂ ਨੂੰ ਫੋ੍ਹਨ ਆਇਆ ਕਿ ਫੈਕਟਰੀ ਵਿੱਚ ਅੱਜ ਲੱਗ ਗਈ ਹੈ ਉਨ੍ਹਾਂ ਕਿਹਾ ਇਹ ਘਟਨਾਂ ਕਰੀਬ 9.30 ਵਜੇ ਵਾਪਰੀ। ਉਨ੍ਹਾਂ ਦਸਿਆ ਉਹ ਪਰਿਵਾਰਕ ਮੈਬਰਾਂ ਸਮੇਤ ਫੈਕਟਰੀ ਵਿੱਚ ਪੁੱਜੇ ਅਤੇ ਦਮਕਲ ਵਿਭਾਗ ਅਤੇ ਇਕਾਲਾ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਮੌਕੇ ਤੇ ਪੁੱਜੀਆਂ ਦਮਕਲ ਵਿਭਾਗ ਦੀਆਂ ਕਰੀਬ 8 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਵਿਕਾਸ ਅੱਗਰਵਾਲ ਨੇ ਦਸਿਆ ਕਿ ਅੱਗ ਲੱਗਣ ਨਾਲ ਫੈਕਟਰੀ ਵਿੱਚ ਕਰੀਬ ਪੰਜ ਪੈਕਿੰਗ ਦੀਆਂ ਪੰਜ ਮਸ਼ੀਨਾਂ, ਪੰਜ ਤੋਲਣ ਵਾਲੇ ਕੰਡੇ, ਜਮ੍ਹਾਂ ਕੀਤਾ ਸਰੋਂ ਦੇ ਤੇਲ ਦਾ ਕਰੀਬ 30 ਹਜ਼ਾਰ ਲੀਟਰ ਸਟਾਕ, ਗੱਤੇ ਦੇ ਡੱਬੇ, ਬੋਤਲਾਂ ਦਾ ਸਟਾਕ ਸ੍ਹੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਐਤਵਾਰ ਦੀ ਛੁੱਟੀ ਹੋਣ ਕਰਕੇ ਫੈਕਟਰੀ ਵਿੱਚ ਕੁਝ ਮਜ਼ਦੂਰ ਮੋਜੂਦ ਸਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾਂਸਥੱਲ ਤੇ ਮੌਕਾ ਦੇਖਣ ਲਈ ਥਾਣਾ ਪਤਾਰਾ ਤੋਂ ਏਐਸਆਈ ਜੀਵਨ ਕੁਮਾਰ, ਹੋਲਦਾਰ ਬਰਜਿੰਦਰ ਕੁਮਾਰ ਪੁੱਜੇ। Post a Comment

0 Comments