ਬੀ.ਐਸ.ਪੀ ਆਗੂਆਂ ਨੇ ਆਦਮਪੁਰ ਥਾਣੇ ਦਾ ਘਿਰਾਓ ਕੀਤਾ


ਆਦਮਪੁਰ (ਦਲਜੀਤ ਸਿੰਘ ਕਲਸੀ)-
ਥਾਣਾ ਆਦਮਪੁਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਬੀ.ਐਸ.ਪੀ ਵਰਕਰਾ ਵੱਲੋਂ ਅੱਜ ਥਾਣੇ ਵਿਖੇ ਧਰਨਾ ਪ੍ਰਦਰਸ਼ਨ ਕੀਤਾ। ਥਾਣਾ ਆਦਮਪੁਰ ਦੇ ਐਸ.ਐਚ.ਓ ਮਨਜੀਤ ਸਿੰਘ ਤੇ ਸਟਾਫ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਨਾਰੇ ਲਾ ਕੇ ਬੀ.ਐਸ.ਪੀ ਆਗੂਆਂ ਨੇ ਆਪਣੀ ਭੜਾਸ ਕੱਢੀ। ਉਪਰੰਤ ਡੀ.ਐਸ.ਪੀ ਵਿਜੇ ਕਵਰਪਾਲ ਨੇ ਬੀ.ਐਸ.ਪੀ ਆਗੂਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਭਰੋਸਾ ਦਵਾਇਆ ਕੀ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਧਰਨੇ ਵਿੱਚ ਮਦਨ ਲਾਲ ਹਲਕਾ ਇੰਚਾਰਜ ਬੀ.ਐਸ.ਪੀ,ਹਰਜਿੰਦਰ ਬਿੱਲਾ ਪ੍ਰਧਾਨ ਆਦਮਪੁਰ,ਜਗਦੀਸ਼ ਸ਼ੇਰਪੁਰੀ ਜ਼ਿਲਾ ਪ੍ਰਧਾਨ ਦਿਹਾਤੀ, ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਰੱਲ, ਸਤਵਿੰਦਰ ਕਿੰਗਰਾ ਚੋ ਵਾਲਾ, ਚਮਨ ਲਾਲ ਅਲਾਵਲਪੁਰ, ਸੁਰਿੰਦਰਪਾਲ, ਕਮਲ ਭੇਲਾ, ਗੁਰਚਰਨ ਜਖਮੀ, ਜੀਵਨ ਲਾਲ ਕਠਾਰ, ਰਾਜਾ ਨੰਬਰਦਾਰ ਕਠਾਰ, ਰੂਪ ਲਾਲ ਕਪੂਰ ਪਿੰਡ, ਜਸਵੀਰ ਕੌਰ ਪ੍ਰਧਾਨ ਹਲਕਾ ਆਦਮਪੁਰ ਲੇਡੀਜ਼ ਵਿੰਗ, ਪ੍ਰੇਮ ਪਾਲ ਕਠਾਰ ਦੇਸ ਰਾਜ ਢੰਡਾ, ਮੂਲ ਚੰਦ ਮਦਾਰਾ ਆਦਿ ਹਾਜ਼ਰ ਸਨ।

Post a Comment

0 Comments