ਇੱਕ ਵਾਰ ਬਜੁਰਗ ਨੇ ਰੱਸਾ ਵੱਟਦੇ ਹੋਏ ਨੇ ਆਪਣੇ ਬੱਚਿਆਂ ਨੂੰ ਕਿਹਾ ਆਓ ਆਪਾਂ ਮਿਲ ਕੇ ਕਾਂ ਫੜਨਾ ਹੈ ਤਾਂ ਕਿਸੇ ਵੱਲੋਂ ਵੀ ਕਿੰਤੂ ਪ੍ਰ਼ੰਤੂ ਕੀਤੇ ਬਿਨਾਂ ਰੱਲ ਕੇ ਕਾਂ ਫੜ ਲਿਆ ਫਿਰ ਕਾਂ ਨੇ ਕਿਹਾ ੌ ਤੁਸੀਂ ਮੈਨੂੰ ਜਾਨੋ ਨਾ ਮਾਰੋ ਮੈਂ ਤੁਹਾਨੂੰ ਇੱਕ ਖਜਾਨੇ ਦਾ ਪਤਾ ਦੱਸਦਾ ਹਾਂ ਜਿਸ ਨਾਲ ਤੁਸੀਂ ਅਮੀਰ ਹੋ ਜਾਵੋਗੇ ਤੇ ਤੁਹਾਡੀ ਜਿੰਦਗੀ ਹੋਰ ਵੀ ਸੁਖਾਲੀ ਹੋ ਜਾਵੇਗੀ ੌ। ਇਸ ਤਰ੍ਹਾਂ ਇਤਫ਼ਾਕ ਵਾਲੇ ਪਰਿਵਾਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ । ਇਹ ਸਭ ਕੁੱਝ ਇਕ ਹੋਰ ਆਦਮੀ ਸੁਣ ਕੇ ਰੱਸੀ ਹੱਥ ਵਿੱਚ ਫੜੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਵਾਜ਼ ਮਾਰ ਕੇ ਕਿਹਾ ਆਵੋ ਆਪਾਂ ਕਾਂ ਫੜਨਾ ਹੈ ਤਾਂ ਅੱਗੋਂ ਉਹ ਆਖਣ ਲੱਗੇ ਬਾਪੂ ਕੋਈ ਸਿਆਣੀ ਗੱਲ ਕਰ ਕਾਂ ਵੀ ਫੱੜ ਹੋਣਾ ਹੈ ਆਖ ਕੇ ਪਰਿਵਾਰ ਦੇ ਸਾਰੇ ਮੈਂਬਰ ਇੱਧਰ ਉੱਧਰ ਖਿੱਸਕ ਗਏ। ਪਹਿਲੇ ਸਮੇਂ ਘਰ ਦੇ ਸਿਆਣੇ ਬੰਦਿਆਂ ਵੱਲੋਂ ਇਸ ਤਰ੍ਹਾਂ ਕਹਾਣੀਆਂ ਸੁਣਾ ਕੇ ਬੱਚਿਆਂ ਨੂੰ ਇੱਕ ਜੁਟ ਹੋ ਕੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਸੀ। ਪਰ ਹੁਣ ਸਾਰਾ ਕੁੱਝ ਉਲਟ ਚੱਲ ਰਿਹਾ ਹੈ। ਹੁਣ ਕਿਸੇ ਨੂੰ ਵੀ ਹੱਥ ਵਿੱਚੋਂ ਇੱਕ ਪੱਲ ਲਈ ਮੋਬਾਇਲ ਨੂੰ ਪਰੇ ਕਰਕੇ ਗੱਲ ਕਰਨ ਨੂੰ ਕਹੋ ਤਾਂ ਉਹ ਇਸ ਦੇ ਬਦਲੇ ਤੁਰੰਤ ਆਖ ਦਿੰਦਾ ਹੈ ਕਿ ਮੈਂ ਬਹੁਤ ਬੀਜੀ ਹਾਂ ਮੇਰੇ ਕੋਲ ਟਾਇਮ ਨਹੀਂ ਹੈ ਤੁਹਾਡੀਆਂ ਫਾਲਤੂ ਦੀਆਂ ਗੱਲਾਂ ਸੁਨਣ ਲਈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਹੁਣ ਦੇ ਸਮੇਂ ਵਿੱਚ ਜਿ਼ਆਦਾ ਬਜੁਰਗਾਂ ਦੀ ਗਿਣਤੀ ਵਿਰਧ ਆਸ਼ਰਮਾਂ ਵਿੱਚ ਹੋ ਗਈ ਹੈ । ਹੁਣ ਜੇਕਰ ਕੋਈ ਬਜੁਰਗ ਘਰਾਂ ਵਿੱਚ ਵੀ ਹਨ ਤਾਂ ਉਨ੍ਹਾਂ ਦੀ ਗੱਲ ਸੁਨਣ ਨੂੰ ਕੋਈ ਤਿਆਰ ਨਹੀਂ ਅਤੇ ਨਾ ਹੀ ਕੋਈ ਉਨ੍ਹਾਂ ਕੋਲ ਘੜੀ ਦੋ ਘੜੀ ਬੈਠਣ ਲਈ ਆਪਣਾ ਸਮਾਂ ਕੱਢਣ ਨੂੰ ਤਿਆਰ ਹੈ।
ਸਾਨੂੰ ਜੇਕਰ ਜਿੰਦਗੀ ਸਫ਼ਲ ਬਣਾਉਣ ਦਾ ਤਰੀਕਾ ਸਿੱਖਣਾ ਹੈ ਤਾਂ ਆਪ ਤੋਂ ਵੱਡੇ ਬਜੁਰਗਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਖ਼ੁਦਾ ਨਾ ਖਾਦਸਾ ਸਾਡੀ ਜਿੰਦਗੀ ਵਿੱਚ ਕਦੇ ਦੁੱਖ ਦੀਆਂ ਘੜੀਆਂ ਆ ਜਾਣ ਤਾਂ ਅਸੀਂ ਠਰੰਮੇ੍ਹ ਨਾਲ ਉਨ੍ਹਾਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕੀਏ। ਬਜਰੁਗਾਂ ਦੀ ਸਾਨੂੰ ਸਦਾਂ ਹੀ ਲੋੜ ਰਹਿੰਦੀ ਹੈ । ਭਾਵੇਂ ਇਨ੍ਹਾਂ ਨੂੰ ਘਰਾਂ ਵਿੱਚ ਅਣਗੋਲਿਆ ਜਿਹਾ ਕੀਤਾ ਜਾ ਰਿਹਾ ਹੈ। ਇਕ ਦਿਨ ਮੈਂ ਸਫ਼ਰ ਤੋਂ ਆਉਂਦੇ ਹੋਏ ਰਸਤੇ ਵਿੱਚ ਚਾਹ ਪੀਣ ਲਈ ਰੱੁਕਿਆ ਕਾਫ਼ੀ ਗੱਡੀਆਂ ਉੱਥੇ ਖੜੀਆਂ ਸਨ ਜਦੋਂ ਮੈਂ ਚਾਹ ਪੀ ਕੇ ਬਿਲ ਦੀ ਆਦਇਗੀ ਕਰਨ ਲਈ ਗਿਆ ਤਾਂ ਵੇਖ ਕੇ ਹੈਰਾਨ ਹੋ ਗਿਆ ਕਿ ਇੱਕ ਪਰਿਵਾਰ ਵੀ ਉੱਥੇ ਚਾਹ ਪੀ ਕੇ ਬਿਲ ਦੇਣ ਲੱਗੇ ਤਾਂ ਉਨ੍ਹਾਂ ਚਾਰ ਪੰਜ ਜਣੇ ਪਰਿਵਾਰ ਦੇ ਮੈਂਬਰ ਆਪਣੀ ਬਿਰਧ ਮਾਤਾ ਨੂੰ ਕਹਿਣ ਲੱਗੇ ਕਿ ਬਿਲ ਦੇ ਦਵੋ ਤਾਂ ਮਾਤਾ ਨੇ ਪੈਸੇ ਕੱਢੇ ਤਾਂ ਉਨ੍ਹਾਂ ਨੇ ਫੜ ਕੇ ਅਗਾਂਹ ਦੇ ਦਿੱਤੇ । ਮੈਂ ਸੋਚ ਰਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਸ਼ਾਨ ਵਿੱਚ ਕੋਈ ਫ਼ਕਰ ਨਹੀਂ ਪਿਆ ਬਲਕਿ ਬਜੁਰਗ ਮਾਤਾ ਨੂੰ ਹੋਸਲਾ ਹੋ ਗਿਆ ਕਿ ਬੱਚੇ ਉਨ੍ਹਾਂ ਦੀ ਕਦਰ ਕਰਦੇ ਹਨ । ਇਸ ਤੋਂ ਇਲਾਵਾ ਉਹ ਦੋ ਵਕਤ ਦੀ ਰੋਟੀ ਚਾਹ ਅਤੇ ਇੱਜਤ ਹੀ ਚਾਹੁੰਦੇ ਹਨ ਇਸ ਦੇ ਏਵਜ਼ ਵਿੱਚ ਹਰ ਪੱਲ ਮੁਫੱਤ ਵਿੱਚ ਦੁਆਵਾਂ ਹੀ ਦਿੰਦੇ ਹਨ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਆਪਣੇ ਘਰਾਂ ਦੇ ਬਜਰੁਗਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ।ਇਹ ਹੀ ਸਮੇਂ ਦੀ ਲੋੜ ਹੈ।
ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
ਲੇਖਕ ਪੰਜਾਬੀ ਭਾਸ਼ਾ ਵਿਭਾਗ,ਪਟਿਆਲਾ,ਪੰਜਾਬ ਅਤੇ
ਲੇਖਕ ਪੰਜਾਬੀ ਸਾਹਿਤਕ ਅਕਦਮੀ, ਹਰਿਆਣਾ,ਪੰਚਕੂਲਾ,
ਆਰੀਆ ਨਗਰ, ਕਰਤਾਰਪੁਰ,
ਵਿਨੋਦ ਕੁਮਾਰ ਵਾਲੀ ਗਲੀ,
ਜਲੰਧਰ।
ਮੋ.ਨੰ: 098721 97326
0 Comments