ਪਿੰਡ ਬੋਲੀਨਾ ਦੋਆਬਾ ਵਿਖੇ ਸ਼ਹੀਦ ਸਿਪਾਹੀ ਚਰਨਜੀਤ ਲਾਲ ਦੀ ਸ਼ਹਾਦਤ ਤੇ ਸਰਧਾਂਜਲੀ ਸਮਾਗਮ ਕਰਵਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਦੋਆਬਾ ਵਿਖੇ ਪੁਲਿਸ ਪ੍ਰਸ਼ਾਸਨ, ਗ੍ਰਾਮ ਪੰਚਾਇਤ ਬੋਲੀਨਾ ਦੋਆਬਾ ਅਤੇ ਸਮੂਹ ਸਕੂਲ ਸਟਾਫ ਦੁਆਰਾ ਸਾਂਝੇ ਤੋਰ ਤੇ ਮਿਲਕੇ ਸ਼ਹੀਦ ਸਿਪਾਹੀ ਚਰਨਜੀਤ ਲਾਲ ਨੂੰ ਉਨ੍ਹਾਂ ਵਲੋ ਡਿਉਟੀ ਦੋਰਾਨ ਦਿੱਤੀ ਸ਼ਹਾਦਤ ਤੇ ਪੁਲਿਸ ਪ੍ਰਸ਼ਾਸਨ ਵਲੋ ਪੁੱਜੇ, ਮੁੱਖ ਮਹਿਮਾਨ ਸ. ਜਸਵਿੰਦਰ ਸਿੰਘ ਐਸ.ਆਈ ਵਲੋ ਸ਼ਹੀਦ ਚਰਨਜੀਤ ਲਾਲ ਦੀ ਜੀਵਨੀ ਬਾਰੇ ਅਤੇ ਸ਼ਹਾਦਤ ਬਾਰੇ ਸਕੂਲ ਦੇ ਬੱਚਿਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਉਨ੍ਹਾਂ ਵਰਗੇ ਦਲੇਰ ਅਤੇ ਇਮਾਨਦਾਰ ਦੇਸ਼ ਭਗਤ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਾਲ ਆਏ ਏਐਸਆਈ ਸਵਿੰਦਰ ਸਿੰਘ, ਰਾਮ ਸਿੰਘ ਬੋਲੀਨਾ ਪ੍ਰਧਾਨ ਪੰਚਾਇਤ ਯੂਨੀਅਨ ਜਲੰਧਰ, ਪ੍ਰਸਿੱਧ ਸਮਾਜ ਸੇਵਕ ਪ੍ਰਵੀਨ ਕੁਮਾਰ, ਪ੍ਰਸਿੱਧ ਕੱਬਡੀ ਖਿਡਾਰੀ ਕੰਪੀ ਬੋਲੀਨਾ, ਸਿਪਾਹੀ ਜਸਵੀਰ ਸਿੰਘ, ਲੇਡੀਜ਼ ਕਾਸਟੇਬਲ ਰਾਜਦੀਪ ਕੌਰ ਦਾ ਆਏ ਹੋਏ ਮਹਿਮਾਨਾਂ ਦਾ ਸਕੂਲ ਪ੍ਰਿੰਸੀਪਲ ਰਿਤੂਪਾਲ ਅਤੇ ਸਮੂਹ ਸਕੂਲ ਸਟਾਫ ਵਲੋਂ ਧੰਨਵਾਦ ਕਰਦਿਆਂ ਸਰਧਾਂਜਲੀ ਦਿੱਤੀ ਗਈ।Post a Comment

0 Comments