ਆਦਮਪੁਰ ਤੋਂ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੇ ਕੁਲਦੀਪ ਸਿੰਘ ਮਿਨਹਾਸ ਪ੍ਰਧਾਨ ਬਣੇ੍


ਆਦਮਪੁਰ/ਜਲੰਧਰ 03 ਅਕਤੂਬਰ
(ਅਮਰਜੀਤ ਸਿੰਘ, ਵਰਿੰਦਰ ਬੈਂਸ)-
ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੇ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਖਾਲਸਾ ਅਤੇ ਸਭਾ ਦੇ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਪਿੰਡ ਡਰੋਲੀ ਕਲਾਂ ਦੀ ਅਗਵਾਈ ਵਿੱਚ ਆਦਮਪੁਰ ਦੋਆਬਾ ਵਿਖੇ ਹੋਈ। ਜਿਸ ਵਿੱਚ ਰਾਜਪੂਤ ਆਬਾਦੀ ਵਾਲੇ ਪਿੰਡਾਂ ਵਿੱਚ ਰਹਿ ਰਾਜਪੂਤ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਸਭਾ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਕੰਮਾਂ ਅਤੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਆਪਸੀ ਸਹਿਮਤੀ ਨਾਲ ਕੁਲਦੀਪ ਸਿੰਘ ਮਿਨਹਾਸ ਨੂੰ ਆਦਮਪੁਰ ਦੌਆਬਾ ਤੋਂ ਸਭਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਦੌਰਾਨ ਨਛੱਤਰ ਸਿੰਘ ਭੱਟੀ, ਪਵਿੱਤਰ ਸਿੰਘ ਮਿਨਹਾਸ, ਦਲਜੀਤ ਸਿੰਘ ਭੱਟੀ, ਹਰਦੀਪ ਸਿੰਘ ਮਿਨਹਾਸ, ਸਤਨਾਮ ਸਿੰਘ, ਹਰਦਿਆਲ ਸਿੰਘ, ਰਸ਼ਪਾਲ ਸਿੰਘ, ਗੁਰਸ਼ਿੰਦਰ ਸਿੰਘ, ਭੁਪਿੰਦਰ ਸਿੰਘ ਮਿਨਹਾਸ, ਰਿੰਪਾ ਮਿਨਹਾਸ, ਦਲਜੀਤ ਸਿੰਘ, ਮੋਹਿਤ ਕੁਮਾਰ, ਜਰਨੈਲ ਸਿੰਘ, ਜੱਗਾ ਅਤੇ ਹੋਰ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।

Post a Comment

0 Comments