ਪਹਿਲੀ ਵਾਰ ਖੂਨਦਾਨ ਕਰਨ ਨਾਲ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਮਲਜੀਤ ਸਿੰਘ


ਆਦਮਪੁਰ/ਜਲੰਧਰ 26 ਅਕਤੂਬਰ (ਅਮਰਜੀਤ ਸਿੰਘ)- 
ਮੈਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਸਵੀਰ ਸਿੰਘ ਸਾਬੀ ਪ੍ਰਧਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਸੇਵਾ ਸੋਸਾਇਟੀ ਦੀ ਪ੍ਰੇਰਨਾ ਸਦਕਾ ਮੈਂ ਪਹਿਲੀ ਵਾਰ ਖੂਨਦਾਨ ਕੀਤਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮਲਜੀਤ ਸਿੰਘ ਮਿਨਹਾਸ ਪੁੱਤਰ ਜੋਰਾਵਰ ਸਿੰਘ ਡਰੋਲੀ ਕਲਾਂ ਨੇ ਪ੍ਰੈਸ ਨਾਲ ਸ਼ਾਂਝਾ ਕਰਦੇ ਹੋਏ ਕਿਹਾ ਮੈਂ ਪਹਿਲੀ ਵਾਰ ਖੂਨਦਾਨ ਕਰ ਰਿਹਾ ਹਾਂ ਅਤੇ ਮੇਰੇ ਵੱਲੋਂ ਦਿੱਤੇ ਗਏ ਖੂਨ ਨਾਲ ਕਿਸੇ ਲੋ੍ਹੜਵੰਦ ਦੀ ਜਰੂਰਤ ਪੂਰੀ ਹੋਵੇਗੀ ਅਤੇ ਉਸਦੀ ਜਾਨ ਬਚ ਸਕੇਗੀ। ਪ੍ਰੈਸ ਨਾਲ ਗੱਲਬਾਤ ਦੌਰਾਨ ਕਮਲਜੀਤ ਸਿੰਘ ਨੇ ਕਿਹਾ ਖੂਨਦਾਨ ਕਰਨ ਨਾਲ ਕਈ ਕੀਮਤੀ ਜਾਂਨਾਂ ਬਚਾਈਆਂ ਜਾ ਸਕਦੀਆਂ ਹਨ ਤੇ ਸਾਨੂੰ ਹਰ ਇੱਕ ਖੂਨਦਾਨ ਕਰਨਾਂ ਚਾਹੀਦਾ ਹੈ ਕਿਉਕਿ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ ਇਸਦੀ ਲੋ੍ਹੜ ਖੂਨਦਾਨ ਕਰਨ ਨਾਲ ਹੀ ਪੂਰੀ ਹੋ ਸਕਦੀ ਹੈ। ਖੂਨਦਾਨ ਕਰਨ ਨਾਲ ਦਾਨ ਕਰਨ ਵਾਲੇ ਵਿਆਕਤੀ ਨੂੰ ਵੀ ਫਾਇਦਾ ਹੁੰਦਾ ਹੈ। ਬਲੱਡ ਡੋਨੇਸ਼ਨ ਕਰਨ ਦੇ ਬਾਅਦ ਚੰਗੀ ਖੁਰਾਕ ਲੈਣ ਨਾਲ ਸਰੀਰ ’ਚ ਨਵਾਂ ਖੂਨ ਬਣਦਾ ਹੈ। ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਉਨ੍ਹਾਂ ਕਿਹਾ ਖੂਨਦਾਨ ਕਰਨ ਨਾਲ ਕਿਸੇ ਦੀ ਕੀਮਤੀ ਜਾਨ ਬਚਾਉਣ ਦੀ ਵੱਡੀ ਖੁਸ਼ੀ ਕੋਈ ਹੋਰ ਨਹੀਂ ਹੋ ਸਕਦੀ। 

Post a Comment

0 Comments