ਧਾਰਮਿਕ ਗੀਤ "ਕਾਂਸ਼ੀ ਵਾਲਾ ਮੰਦਰ ਸੋਹਣਾ" ਦਾ ਫ਼ਿਲਮਾਂਕਣ ਮੁਕੰਮਲ


ਜਲੰਧਰ 16 ਅਕਤੂਬਰ (ਅਮਰਜੀਤ ਸਿੰਘ)-
ਪਿਛਲੇ ਲੰਬੇ ਅਰਸੇ ਤੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੇ ਪ੍ਰਚਾਰ ਲਈ ਅਨੇਕਾਂ ਹੀ ਧਾਰਮਿਕ ਅਤੇ ਮਿਸ਼ਨਰੀ ਗੀਤ ਸੰਗਤਾਂ ਦੀ ਝੋਲੀ ਪਾਉਣ ਵਾਲੇ ਮਿਸ਼ਨਰੀ ਗਾਇਕ ਮਲਕੀਤ ਬਬੇਲੀ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿੱਚ ਆਪਣਾ ਨਵਾਂ ਧਾਰਮਿਕ ਗੀਤ "ਕਾਂਸ਼ੀ ਵਾਲਾ ਮੰਦਰ ਸੋਹਣਾ" ਲੈਕੇ ਜਲਦ ਹੀ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹੋਣਗੇ। ਜਿਸ ਦਾ ਫ਼ਿਲਮਅੰਕਣ ਪਿਛਲੇ ਦਿਨੀਂ ਡੇਰਾ ਸੱਚਖੰਡ ਬੱਲਾਂ ਵਿਖੇ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਦੇ ਨਿਰਦੇਸ਼ਨ ਹੇਠ ਮੁਕੰਮਲ ਕੀਤਾ ਗਿਆ। ਇਸ ਨਵੇਂ ਗੀਤ ਵਾਰੇ ਜਾਣਕਾਰੀ ਦਿੰਦੇ ਹੋਏ ਮਿਸ਼ਨਰੀ ਗਾਇਕ ਮਲਕੀਤ ਬਬੇਲੀ ਨੇ ਦੱਸਿਆ ਕਿ ਇਸ ਗੀਤ ਨੂੰ ਨਾਮਵਰ ਗੀਤਕਾਰ ਪਾਲ ਕਾਦੀਆਂ ਗ੍ਰੀਸ ਨੇ ਕਲਮਬੱਧ ਕੀਤਾ ਹੈ। ਇਸ ਦਾ ਸੰਗੀਤ ਮੈਲੋਡੀ ਬੀਟ ਵਲੋਂ ਤਿਆਰ ਕੀਤਾ ਗਿਆ ਅਤੇ ਵੀਡੀਓ ਫ਼ਿਲਮਾਂਕਣ ਜਸਵਿੰਦਰ ਬੱਲ ਦੇ ਨਿਰਦੇਸ਼ਨ ਹੇਠ ਕੈਮਰਾ ਮੈਨ ਦਿਲਰਾਜ ਵਲੋਂ ਕੀਤਾ ਗਿਆ ਹੈ ਜਿਸਨੂੰ ਰਾਏ ਫਿਲਮ ਮਿਊਜ਼ਿਕ ਅਤੇ ਰਾਏ ਸੁਰਿੰਦਰ ਵਲੋਂ ਬਹੁਤ ਜਲਦ ਯੂ-ਟਿਊਬ ਅਤੇ ਵੱਖ-ਵੱਖ ਸਾਈਟਾਂ ਉਤੇ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਫਿਲਮਾਂਕਣ ਸਮੇਂ ਵਿਸ਼ਵ ਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਜੀ, ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਪ੍ਰੇਮ ਲਤਾ, ਰਾਜ ਦਦਰਾਲ, ਬਾਲ ਗਾਇਕ ਬਲਨੂਰ ਤੋਂ ਇਲਾਵਾ ਫ਼ਿਲਮੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਜੱਗੀ ਸਿੰਘ ਵਿਸ਼ੇਸ਼ ਤੌਰ ਤੇ ਮਲਕੀਤ ਬਬੇਲੀ ਦੀ ਹੌਂਸਲਾ ਅਫਜ਼ਾਈ ਕਰਨ  ਪੁੱਜੇ।

Post a Comment

0 Comments