ਕਪੂਰ ਪਿੰਡ ਵਾਸੀਆਂ ਨੇ ਇੰਡੋਸਇੰਡ ਬੈਂਕ ਬ੍ਰਾਂਚ ਕਪੂਰ ਪਿੰਡ ਖਿਲਾਫ ਲਗਾਇਆ ਧਰਨਾਂ


ਇਲਾਕੇ ਦੇ ਲੋਕਾਂ ਦੀ ਸੁਣਵਾਈ ਨਾ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ     -      
ਫੋਟੋ- ਰੇਸ਼ਮ ਸਿੰਘ ਕਪੂਰ ਪਿੰਡ

ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਜੰਡੂ ਸਿੰਘਾ ਦੇ ਨਜ਼ਦੀਕੀ ਕਪੂਰ ਪਿੰਡ ਵਿੱਚ ਮੋਜੂਦ ਇੰਡੋਸਇੰਡ ਬੈਂਕ ਬਾਂ੍ਰਚ ਦੇ ਮੈਨੇਜਰ ਅਤੇ ਸਟਾਫ ਖਿਲਾਫ ਕਪੂਰ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਮੋਰਚਾ ਖੋਲਦੇ ਹੋਏ ਸਵੇਰੇ ਬੈਂਕ ਖੁੱਲਣ ਤੋਂ ਪਹਿਲਾ ਹੀ ਧਰਨਾਂ ਲਗਾ ਦਿੱਤਾ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦਸਿਆ ਕਿ ਬੈਂਕ ਵਿੱਚ ਜਾਂਦੇ ਬੈਂਕ ਦੇ ਗ੍ਰਾਹਕਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਮੈਨੇਜ਼ਰ ਇਸ ਪਾਸੇ ਵੱਲ ਜਰਾ ਵੀ ਧਿਆਨ ਨਹੀਂ ਦੇ ਰਿਹਾ। ਉਨਾਂ ਦਸਿਆ ਕਿ ਬੀਤੇ ਦਿਨਾਂ ਵਿੱਚ ਪਿੰਡ ਦੇ ਬਸ ਸਟੈਂਡ ਤੇ ਮੋਜੂਦ ਸ਼ੰਕਰ ਸਵੀਟ ਸ਼ਾਪ ਦੇ ਦੁਕਾਨ ਮਾਲਕ ਸ਼ੰਕਰ ਪੁੱਤਰ ਕੇਵਲ ਸਿੰਘ ਵਾਸੀ ਕਪੂਰ ਪਿੰਡ ਦੇ ਖਾਤੇ ਵਿੱਚੋਂ ਕਰੀਬ 12 ਲੱਖ ਰੁਪਏ ਗਾਇਬ ਹੋ ਗਏ ਸਨ। ਜਿਸਦੀ ਕੰਪਲੇਟ ਬੈਂਕ ਤੋਂ ਇਲਾਵਾ ਥਾਣਾ ਪਤਾਰਾ ਅਤੇ ਸਾਇਵਰ ਕਰਾਇਮ ਵਿੱਚ ਵੀ ਦਿੱਤੀ ਸੀ। ਉਨ੍ਹਾਂ ਦਸਿਆ ਕਿ ਬੈਂਕ ਵੱਲੋਂ ਜਾਂਚ ਕਰਨ ਉਪਰੰਤ ਹਲਵਾਈ ਦੇ ਕਰੀਬ 5 ਲੱਖ 75 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਗਏ ਹਨ ਪਰ 12 ਲੱਖ ਵਿਚੋਂ ਬਚਦੀ ਬਾਕੀ ਰਕਮ ਵਾਪਸ ਨਹੀਂ ਕੀਤੀ ਗਈ ਜਿਸਦੇ ਅੱਜ ਸਮੂਹ ਪਿੰਡ ਵਾਸੀਆਂ ਨੇ ਬਾਂ੍ਰਚ ਮੈਨੇਜਰ ਖਿਲਾਫ ਧਰਨਾਂ ਪ੍ਰਦਰਸ਼ਨ ਕੀਤੀ ਹੈ। ਪਿੰਡ ਵਾਸੀਆਂ ਵਿੱਚ ਹੋਰਾਂ ਖਾਤਾ ਧਾਰਕਾਂ ਨੇ ਵੀ ਦਸਿਆ ਕਿ ਉਨ੍ਹਾਂ ਨਾਲ ਵੀ ਬੈਂਕ ਵਿੱਚ ਜਾਣ ਤੇ ਮਾੜਾ ਵਤੀਰਾ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਪਣੇ ਹੀ ਰੁਪਏ ਲੈਣ ਲਈ ਖੱਜਲ ਖੁਆਰ ਹੋਣਾਂ ਪੈਦਾ ਹੈ। ਹਲਵਾਈ ਸ਼ੰਕਰ ਨੇ ਬੈਂਕ ਦੇ ਸੀਨੀਅਨ ਅਧਿਕਾਰੀਆਂ ਨੂੰ ਉਨ੍ਹਾਂ ਬਾਕੀ ਰੁਪਏ ਵੀ ਵਾਪਸ ਕਰਨ ਦੀ ਅਪੀਲ ਕੀਤੀ ਹੈ ਅਤੇ ਬੈਂਕ ਮੈਨੇਜ਼ਰ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਜੋ ਕਿ ਲੋਕਾਂ ਨਾਲ ਚੰਗਾ ਵਤੀਰਾ ਨਹੀਂ ਕਰਦਾ। ਇਸ ਮੌਕੇ ਥਾਣਾ ਪਤਾਰਾ ਤੋਂ ਐਸ.ਐਚ.ਉ ਐਸ.ਆਈ ਮੈਡਮ ਅਮਨਪ੍ਰੀਤ ਕੌਰ ਮੁਲਾਜ਼ਮਾਂ ਸਮੇਤ ਪੁੱਜੇ ਜਿਨ੍ਹਾਂ ਨੇ ਉਨ੍ਹਾਂ ਦੀ ਸਾਰੀ ਸਮੱਸਿਆ ਸੁੱਣੀ ਅਤੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾਂ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਦੀ ਸੁਣਵਾਈ ਦਾ ਭਰੋਸਾ ਦਿਤਾ। 

            ਏਸੇ ਹੀ ਤ੍ਹਰਾਂ ਧਰਨਾਂ ਪ੍ਰਦਰਸ਼ਨ ਵਿੱਚ ਪੁੱਜੇ ਪਰਮਜੀਤ ਪੁੱਤਰ ਮੇਹਰ ਚੰਦ ਵਾਸੀ ਜੰਡੂ ਸਿੰਘਾ ਨੇ ਦਸਿਆ ਕਿ ਕਪੂਰ ਪਿੰਡ ਵਿੱਚ ਉਨ੍ਹਾਂ ਦੇ ਬਜ਼ੁਰਗ ਸੰਤ ਰਾਜ ਕੁਮਾਰ ਜੀ ਸ਼ਿਵ ਮੰਦਿਰ ਵਿਖੇ ਕਰੀਬ ਪਿਛਲੇ 20 ਸਾਲ ਤੋਂ ਸੇਵਾ ਨਿਭਾ ਰਹੇ ਸਨ। ਜੋ ਕਿ ਇਸ ਸੰਸਾਰ ਵਿੱਚ ਨਹੀਂ ਰਹੇ ਉਨ੍ਹਾਂ ਨੇ ਇਸ ਬੈਂਕ ਵਿੱਚ ਖਾਤਾ ਖੁਲਵਾਇਆ ਹੋਇਆ ਸੀ। ਪਰ ਉਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਬੈਂਕ ਵਿੱਚ ਪਿਆ ਕਰੀਬ 12 ਲੱਖ ਰੁਪਾਇਆ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਮਹਾਪੁਰਸ਼ ਸੰਤ ਰਾਜ ਕੁਮਾਰ ਵੱਲੋਂ ਜੋੜਿਆ ਇਹ ਪੈਸਾ ਮੰਦਿਰ ਦੇ ਕਾਰਜਾਂ ਵਿੱਚ ਕੰਮ ਆ ਸਕਦਾ ਹੈ। ਪਰ ਉਹ ਕਰੀਬ 6 ਮਹੀਨਿਆਂ ਤੋਂ ਬੈਂਕ ਦੇ ਚੱਕਰ ਲਗਾ ਰਹਾ ਹਨ ਉਨ੍ਹਾਂ ਦਾ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਵੀ ਸੀਨੀਅਰ ਅਫਸਰਾਂ  ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਰੁਪਏ ਵੀ ਬੈਂਕ ਵੱਲੋਂ ਉਨ੍ਹਾਂ ਨੂੰ ਦਿੱਤੇ ਜਾਣ ਤਾਂ ਜੋ ਮੰਦਿਰ ਵਿੱਚ ਹੋਰ ਕਾਰਜ਼ ਕਰਵਾਏ ਜਾ ਸਕਣ। ਇਸ ਮੌਕੇ ਜਦ ਬੈਂਕ ਮੈਨੇਜਰ ਅਨੀਸ਼ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਣਣਾ ਚਾਹਿਆ ਤਾਂ ਉਨ੍ਹਾਂ ਨੇ ਪ੍ਰੈਸ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ। ਇਸ ਧਰਨਾਂ ਪ੍ਰਦਰਸ਼ਨ ਮੌਕੇ ਤੇ ਮੌਕੇ ਸਰਪੰਚਪਤੀ ਅਤੇ ਪੰਚ ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ ਹੈਪੀ, ਗੁਰਨਾਮ ਸਿੰਘ ਕਪੂਰ ਪਿੰਡ, ਰੱਖਾ ਰਾਮ ਚਾਂਦਪੁਰ, ਜਰਨੈਲ ਸਿੰਘ, ਸੁਰਿੰਦਰ ਸਿੰਘ ਪੰਚ, ਮਨਜੀਤ ਸਿੰਘ ਪੰਚ, ਨੰਬਰਦਾਰ ਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੰਘਾ, ਕਿਰਪਾਲ ਸਿੰਘ, ਬੰਤ ਸਿੰਘ ਨਰੰਗਪੁਰ, ਤੋਜ ਰਾਮ, ਮਨਪ੍ਰੀਤ ਸਿੰਘ, ਨਵੀ, ਰੋਹਿੱਤ ਕੁਮਾਰ, ਪਿਰਥੀ ਚੰਦ, ਰਾਮੂ, ਓੁਮੀ, ਨਿਹਾਲ ਸਿੰਘ, ਬਾਬੂ ਗੁੱਜਰ, ਸੋਮੀ, ਹਰਪਾਲ ਸਿੰਘ, ਅਕੁੰਸ਼, ਪ੍ਰਤਾਪ ਅਤੇ ਹੋਰ ਹਾਜ਼ਰ ਸਨ। 


Post a Comment

0 Comments