ਫਿਰੋਜ਼ਪੁਰ 09 ਅਕਤੂਬਰ (ਅਮਰਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਸ਼ਾਹ ਵਿਖੇ ਅੱਜ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ, ਨਿੱਜੀ ਸੁਰੱਖਿਆ ਦੇ ਸਟੇਟ ਕੁਆਰਡੀਨੇਟਰ ਗੁਰਵਿੰਦਰ ਸਿੰਘ, ਤੁਸ਼ਾਰ ਕੁਮਾਰ, ਸਕੂਲ ਮੁਖੀ ਪੂਜਾ ਚੱਢਾ ਵੱਲੋਂ ਵਿਸ਼ੇਸ਼ ਤੌਰ ਤੇ ਚੱਲ ਰਹੇ ਪ੍ਰਾਜੈਕਟ ਦਾ ਸਮੁੱਚਾ ਸਰਵੇਖਣ ਕੀਤਾ ਗਿਆ ਅਤੇ ਸਕੂਲ ਵਿਖੇ ਚੱਲ ਰਹੇ ਪ੍ਰਾਜੈਕਟ ਨੂੰ ਪੂਰੇ ਅੰਕ ਦਿੱਤੇ। ਓਹਨਾਂ ਨੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫ੍ਰੇਮਵਰਕ ਦੇ ਸਕੂਲ ਕੁਆਰਡੀਨੇਟਰ ਗੁਰਜੀਤ ਸਿੰਘ ਗੋਗੋਆਣੀ ਅਤੇ ਸਿਹਤ ਸੰਭਾਲ ਦੇ ਕੁਆਰਡੀਨੇਟਰ ਸਰਬਰੂਪ ਕੌਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸਕੂਲ ਵਿੱਚ ਪ੍ਰਾਜੈਕਟ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਨਿੱਜੀ ਸੁਰੱਖਿਆ ਦੇ ਇੰਚਾਰਜ ਗੁਰਜੀਤ ਸਿੰਘ ਗੋਗੋਆਣੀ ਉਕਤ ਪ੍ਰਾਜੈਕਟ ਤਹਿਤ ਅਨੇਕਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾ ਚੁੱਕੇ ਹਨ। ਇਸ ਮੌਕੇ ਹਾਲ ਹੀ ਵਿੱਚ ਇਸੇ ਸਕੀਮ ਤਹਿਤ ਫੌਜ ਵਿੱਚ ਭਰਤੀ ਹੋਏ ਨੌਜਵਾਨ ਗੋਬਿੰਦ ਸਿੰਘ ਪੁੱਤਰ ਬੋਹੜ ਸਿੰਘ ਅਤੇ ਸ੍ਰੀਮਤੀ ਕੁਲਵਿੰਦਰ ਸਿੰਘ ਵਾਸੀ ਇੱਟਾਂ ਵਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਸਟਾਫ ਨੇ ਮੰਗ ਕੀਤੀ ਕਿ ਉਕਤ ਐੱਨ.ਐਸ.ਕਿਉ ਐੱਫ ਸਕੀਮ ਤਹਿਤ ਕੀਤੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਜਲਦੀ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਅਧਿਆਪਕ ਹੋਰ ਵੀ ਤਨਦੇਹੀ ਨਾਲ ਪ੍ਰਾਜੈਕਟ ਅੱਗੇ ਵਧਾ ਸਕਣ। ਇਸ ਮੌਕੇ ਪ੍ਰਿੰਸੀਪਲ ਗੁਰਬੀਰ ਸਿੰਘ, ਸੁਖਵਿੰਦਰ ਕੌਰ, ਅੰਜੂ ਬਾਲਾ, ਪੂਜਾ ਚੱਢਾ, ਪੂਨਮ, ਕਿਰਨਦੀਪ ਕੌਰ, ਜੋਤੀ ਕਟਾਰੀਆ, ਉਮਾ ਰਾਣੀ, ਰੇਖਾ, ਕੋਮਲ, ਜੋਤੀ ਸ਼ਰਮਾ, ਮਨਦੀਪ ਕੌਰ, ਸਰਬਰੂਪ ਕੌਰ ਜਸਵਿੰਦਰ ਕੌਰ, ਮਨਪ੍ਰੀਤ ਕੌਰ, ਰਚਨਾ, ਗੁਰਮੇਲ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਸਿੰਘ, ਸਤਨਾਮ ਸਿੰਘ, ਕਸ਼ਿਸ਼, ਵਿਸ਼ੂ, ਪਰਮਿੰਦਰ ਸਿੰਘ, ਟੋਨੀ ਕੱਕੜ, ਸਮੇਤ ਸਮੂਹ ਸਟਾਫ ਵੱਲੋਂ ਉਕਤ ਅਧਿਕਾਰੀਆਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ ਗਿਆ।
0 Comments