ਨੰਬਰਦਾਰ ਭਗਵੰਤ ਸਿੰਘ ਮਿਨਹਾਸ ਦੀ ਯਾਦ ਵਿੱਚ ਲਾਈਨਜ਼ ਕਲੱਬ ਆਦਮਪੁਰ ਵੱਲੋਂ ਚੈਰੀਟੇਬਲ ਲੈਬੋਰਟਰੀ ਸ਼ੁਰੂ

      


ਆਦਮਪੁਰ 09 ਅਕਤੂਬਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਲਾਈਨਜ਼ ਕਲੱਬ ਆਦਮਪੁਰ ਦੋਆਬਾ ਵੱਲੋਂ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਦੀ ਯਾਦ ਵਿੱਚ ਲਾਈਫ ਕੇਅਰ ਫਾਉਂਡੇਸ਼ਨ ਦੇ ਫਾਉਂਡਰ ਅਵਤਾਰ ਸਿੰਘ ਬੈਨੀਪਾਲ ਦੀ ਦੇਖਰੇਖ ਹੇਠ ਚੈਰੀਟੇਬਲ ਲੈਬੋਰੇਟਰੀ ਦਾ ਉਦਘਾਟਨ ਸਈਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਅਤੇ ਸੰਤ ਬਾਬਾ ਜਨਕ ਸਿੰਘ ਜੀ ਜੱਬੜ ਵਾਲਿਆਂ ਨੇ ਕੀਤਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਅਕਸ਼ਰਦੀਪ ਸ਼ਰਮਾਂ ਅਤੇ ਅਮਰਜੀਤ ਸਿੰਘ ਭੋਗਪੁਰੀਆ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਦੀ ਪ੍ਰੇਰਨਾ ਸਦਕਾ ਲਾਇਨਜ਼ ਕਲੱਬ ਆਦਮਪੁਰ ਵੱਲੋਂ ਅੱਜ ਆਮ ਲੋਕਾਂ ਲਈ 70 ਪ੍ਰਤੀਸ਼ਤ ਤੋਂ ਵੀ ਘੱਟ ਰੇਟਾਂ ਤੇ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬੋਰਟਰੀ ਦਾ ਸ਼ੁਰੂ ਕੀਤੀ ਗਈ ਹੈ। ਜਿਸਦਾ ਮੁੱਖ ਮੰਤਵ ਖਾਸਤੌਰ ਤੇ ਜਰੂਰਤ ਮੰਦ ਲੋਕਾਂ ਦੀ ਸੇਵਾ ਹੈ ਜਿਨ੍ਹਾਂ ਨੂੰ ਮਹਿੰਗੀ ਹੁੰਦੀ ਜਾ ਰਹੀ ਸਿਹਤ ਵਿਵਸਥਾ ਵਿੱਚ ਵੱਡਾ ਲਾਭ ਮਿਲੇਗਾ।

       


ਇਸ ਮੌਕੇ ਲਾਈਫ ਕੇਅਰ ਫਾਉਂਡੇਸ਼ਨ ਵੱਲੋਂ ਅਮਰਜੀਤ ਸਿੰਘ ਚੋਲਾਂਗ ਅਤੇ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੈਬੋਰਟਰੀ ਐਨ.ਏ.ਬੀ.ਐਲ ਤੋਂ ਮਾਨਤਾ ਪ੍ਰਾਪਤ ਹੈ ਜਿਸ ਵਿਚ ਅਲਟਰਾ ਮਾਡਰਨ ਤਕਨੀਕ ਨਾਲ ਟੈਸਟ ਕਰ ਸਬੰਧਤ ਵਿਅਕਤੀ ਦੀ ਰਿਪੋਰਟ ਉਸਨੂੰ ਮੈਸੇਜ ਰਾਹੀਂ ਫੋਨ ਤੇ ਹੀ ਭੇਜੀ ਜਾਂਦੀ ਹੈ ਤੇ ਜੇਕਰ ਉਹ ਚਾਹੇ ਤਾਂ ਲੈਬ ਤੋਂ ਆਪਣੀ ਰਿਪੋਰਟ ਆਪ ਵੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਵੱਖ ਵੱਖ ਸ਼ਹਿਰਾਂ ਅੰਦਰ ਉਨ੍ਹਾਂ ਦੀਆਂ ਲੈਬੋਰਟਰੀਆਂ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਵਿੱਚ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ, ਰਾਜਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਗਾਜੀਪੁਰ, ਜੈਮਿਨੀ ਜੱਗੀ, ਕੈਸ਼ੀਅਰ ਰਾਜੀਵ ਸਿੰਗਲਾ, ਹਰਵਿੰਦਰ ਅੱਗਰਵਾਲ, ਚੇਅਰਮੈਨ ਦਸ਼ਵਿੰਦਰ ਚਾਂਦ, ਰਘੁਵੀਰ ਸਿੰਘ ਵਿਰਦੀ, ਬਲਰਾਮ ਵਰਮਾਂ, ਹਰਵਿੰਦਰ ਸਿੰਘ ਪਰਹਾਰ, ਸੰਦੀਪ ਸ਼ਰਮਾ, ਸੁਖਬੀਰ ਸਿੰਘ ਕੁੱਕੀ, ਰਾਕੇਸ਼ ਚੋਡਾ, ਸੁਸ਼ੀਲ ਡੋਗਰਾ, ਹਰਿੰਦਰ ਸਿੰਘ ਬੰਸਲ, ਖੜਕ ਸਿੰਘ, ਅਨੁਜ ਗੋਇਲ, ਕੁਲਵੀਰ ਸਿੰਘ, ਵਿਕਰਮ ਟੰਡਨ, ਰਾਜ ਕੁਮਾਰ ਪਾਲ ਸਾਬਕਾ ਪ੍ਰਧਾਨ ਲਾਇਨਜ਼ ਕਲੱਬ ਆਦਮਪੁਰ, ਅੰਮ੍ਰਿਤਪਾਲ ਸਿੰਘ ਹਾਜਰ ਸਨ।


Post a Comment

0 Comments