ਜੰਡੂ ਸਿੰਘਾ ਵਿੱਚ ਦੋ ਦਿਨਾਂ ਨਰਿੰਦਰਪਾਲ ਸੰਘਾ 31ਵਾਂ ਕਬੱਡੀ ਕੱਪ ਭੱਲਕੇ 15 ਤੋਂ 16 ਨਵੰਬਰ ਤੱਕ


ਜਲੰਧਰ 12 ਨਵੰਬਰ (ਅਮਰਜੀਤ ਸਿੰਘ)-
ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਦੋ ਦਿਨਾਂ ਯਾਦਗਾਰੀ ਨਰਿੰਦਰਪਾਲ ਸੰਘਾ 31ਵਾਂ ਕਬੱਡੀ ਕੱਪ ਭੱਲਕੇ 15 ਤੋਂ 16 ਨਵੰਬਰ ਤੱਕ ਯੰਗਮੈਨ ਸਪੋਰਟਸ ਐਸੋਸੀਏਸ਼ਨ ਰਜ਼ਿ. ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਨੇੜੇ ਸੁਖਮਨੀ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਗੁਰਵੀਰ ਸੰਘਾ, ਰਵਿੰਦਰ ਸੰਘਾ, ਚੇਤਨਪਾਲ ਸਿੰਘ ਹਨੀ, ਪਰਵਿੰਦਰ ਸ਼ਰਮਾਂ ਨੇ ਦਸਿਆ ਇਸ 31ਵੇਂ ਕਬੱਡੀ ਕੱਪ 15 ਨਵੰਬਰ ਦਿਨ ਬੁੱਧਵਾਰ ਨੂੰ ਅਰੰਭ ਹੋਵੇਗਾ ਜੋ ਕਿ ਦੂਸਰੇ ਦਿਨ ਸ਼ਾਮ ਤੱਕ ਚਲੇਗਾ। ਜਿਸ ਵਿੱਚ ਮਾਂ ਖੇਡ ਕਬੱਡੀ ਦੀਆਂ ਨਾਂਮਵਰ 6 ਅਕੈਡਮੀਆਂ ਦੇ ਖਿਡਾਰੀ ਕਬੱਡੀ ਦੇ ਜੋਹਰ ਵਿਖਾਉਣਗੇ। ਉਨ੍ਹਾਂ ਦਸਿਆ ਕਿ ਇਨ੍ਹਾਂ ਕਬੱਡੀ ਮੈਂਚਾਂ ਵਿੱਚ ਪਹਿਲਾ ਇਨਾਮ 1 ਲੱਖ ਤੇ ਟਰਾਫੀ ਜੈਤੂ ਟੀਮ ਨੂੰ ਦਿੱਤਾ ਜਾਵੇਗਾ ਤੇ ਦੂਸਰਾ ਇਨਾਮ 75 ਹਜ਼ਾਰ ਤੇ ਟਰਾਫੀ ਜੈਤੂ ਟੀਮ ਨੂੰ ਦਿੱਤਾ ਜਾਵੇਗਾ। 75 ਕਿਲੋ੍ ਕਲੱਬ ਵਿੱਚ ਪਹਿਲਾ ਇਨਾਮ 21 ਹਜ਼ਾਰ ਅਤੇ ਦੂਸਰਾ 15 ਹਜ਼ਾਰ ਹੋਵੇਗਾ। 55 ਕਿਲੋ੍ ਕਲੱਬ ਵਿੱਚ ਪਹਿਲਾ ਇਨਾਮ 11 ਹਜ਼ਾਰ ਅਤੇ ਦੂਸਰਾ 8 ਹਜ਼ਾਰ ਹੋਵੇਗਾ। ਚੇਤਨਪਾਲ ਸਿੰਘ ਹਨੀ ਸਾਬਕਾ ਪੰਚ ਨੇ ਦਸਿਆ ਕਿ ਬੈਸਟ ਰੇਡਰ ਤੇ ਜਾਫੀ ਨੂੰ 21-21 ਹਜ਼ਾਰ ਦੇ ਆਕਰਸ਼ਕ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਦਰਸ਼ਕਾਂ ਲਈ ਇੱਕ ਲੱਕੀ ਡਰਾਅ ਵੀ ਕਡਿਆ ਜਾਵੇਗਾ। ਕਬੱਡੀ ਮੈਚਾਂ ਦੌਰਾਨ ਪੁੱਜੇ ਖਿਡਾਰੀਆਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।   


Post a Comment

0 Comments