ਸ਼੍ਰੀ ਪਰਮਦੇਵਾ ਮੰਦਿਰ ਕਪੂਰ ਪਿੰਡ ਦੇ ਪ੍ਰਧਾਨ ਗਿਆਨ ਚੰਦ ਜੀ ਨੂੰ ਸ਼ਰਧਾਂਜਲੀਆਂ


ਕਪੂਰ ਪਿੰਡ ਜਲੰਧਰ ਵਿਖੇ ਹੋਈ ਅੰਤਿਮ ਅਰਦਾਸ ਦੀ ਹੋਈ ਰਸਮ ਸਿਆਸੀ, ਧਾਰਮਿਕ ਤੇ ਹੋਰ ਮਹਾਨ ਸ਼ਖਸ਼ੀਅਤਾਂ ਨੇ ਦਿੱਤੀ ਸ਼੍ਰੀ ਗਿਆਨ ਚੰਦ ਜੀ ਨੂੰ ਸ਼ਰਧਾਜ਼ਲੀ 

ਜਲੰਧਰ 07 ਨਵੰਬਰ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਵੈਸ਼ਨੋ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਕਪੂਰ ਪਿੰਡ (ਹਲਕਾ ਆਦਮਪੁਰ) ਦੇ ਪ੍ਰਧਾਨ ਸ਼੍ਰੀ ਗਿਆਨ ਚੰਦ ਜੀ ਨਮਿਤ ਅੰਤਿਮ ਅਰਦਾਸ ਦੀ ਰਸਮ ਅਤੇ ਸ਼ਰਧਾਂਜਲੀ ਸਮਾਗਮ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਕਪੂਰ ਪਿੰਡ ਵਿਖੇ ਸਮਾਪਤ ਹੋਇਆ। ਇਸ ਸਮਾਗਮ ਵਿੱਚ ਉਨ੍ਹਾਂ ਦੀ ਯਾਦ ਵਿਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪਹਿਲਾ ਭੋਗ ਪਾਇਆ ਗਿਆ। ਉਪਰੰਤ ਰਾਗੀ ਸਿੰਘਾ ਵੱਲੋਂ ਬੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਸ਼ੋਕ ਸੰਦੇਸ਼ ਭੇਜ ਕੇ ਸਵ. ਡਾ. ਗਿਆਨ ਚੰਦ ਦੇ ਪਰਿਵਾਰ ਅਤੇ ਮੰਦਿਰ ਕਮੇਟੀ ਨਾਲ ਦੁੱਖ ਪ੍ਰਗਟ ਕੀਤਾ। ਇਸ ਮੌਕੇ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਕੌਟਲੀ, ਸਾਬਕਾ ਐਮ.ਐਲ.ਏ ਆਦਮਪੁਰ ਪਵਨ ਕੁਮਾਰ ਟੀਨੂੰ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਕੈਸ਼ੀਅਰ ਵਿਵੇਕ ਖੰਨਾ, ਕਪੂਰ ਪਿੰਡ ਦੀ ਸਰਪੰਚ ਸੋਨੀਆ ਅਤੇ ਉਨ੍ਹਾਂ ਦੇ ਪਤੀ ਪੰਚਾਇਤ ਮੈਂਬਰ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ’ਚ ਲੋਕ ਸਵ. ਗਿਆਨ ਚੰਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ। ਉਨ੍ਹਾਂ ਸੱਚਖੰਡਵਾਸੀ ਮਹਾਰਾਜ ਸ਼੍ਰੀ ਪਰਮਦੇਵਾ ਜੀ ਦੇ ਵੱਡੇ ਭਰਾ, ਸ਼੍ਰੀਮਤੀ ਪਿਆਰੀ ਦੇ ਪਤੀ ਅਤੇ ਮੰਦਿਰ ਦੀ ਮੌਜੂਦਾ ਗੱਦੀਨਸ਼ੀਨ ਜਸਵਿੰਦਰ ਕੌਰ ਅੰਜੂ, ਬਲਵਿੰਦਰ ਕੌਰ ਪ੍ਰੀਤੀ ਅਤੇ ਵਿਜੇ ਕੁਮਾਰ ਦੇ ਪਿਤਾ ਸਵ. ਗਿਆਨ ਚੰਦ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ। ਮੰਦਿਰ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਵੱਲੋਂ ਸਭਨਾ ਦਾ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਸ਼੍ਰੀ ਗਿਆਨ ਚੰਦ ਜੀ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੇ ਜਿਥੇ ਪ੍ਰਧਾਨ ਸਨ ਉਥੇ ਉਹ ਹਰ ਵੇਲੇ ਲੋੜਵੰਦਾਂ ਦੀ ਮੱਦਦ ਲਈ ਅੱਗੇ ਰਹਿੰਦੇ ਸਨ। ਚਾਹੇ ਫਿਰ ਉਹ ਬਜ਼ੁਰਗ ਹੋਣ ਜਾਂ ਕੋਈ ਵਿਆਕਤੀ, ਜਾਂ ਬੱਚੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸ਼੍ਰੀ ਗਿਆਨ ਚੰਦ ਜੀ ਵੱਲੋਂ ਸਮਾਜ ਸੇਵਾ ਦੇ ਕਾਰਜ਼ਾਂ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਸਾਬਕਾ ਸਰਪੰਚ ਚਮਨ ਲਾਲ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੰਘਾ, ਵਿਜੇ ਕੁਮਾਰ, ਗੋਪੀ, ਰਵਿੰਦਰ ਸੈਣੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜਰ ਸਨ।

Post a Comment

0 Comments