ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਿੰਡ ਧੋਗੜੀ ਵਿਖੇ ਨਗਰ ਕੀਰਤਨ ਸਜਾਇਆ


ਆਦਮਪੁਰ/ਜਲੰਧਰ 27 ਨਵੰਬਰ (ਅਮਰਜੀਤ ਸਿੰਘ)-
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿਚ ਗੁਰਦੁਆਰਾ ਸਿੰਘ ਸਭਾ ਪਿੰਡ ਧੋਗੜੀ ਤੋਂ ਨਗਰ ਦੀਆਂ ਸਮੂਹ ਸੰਗਤਾਂ ਨੇ ਨਗਰ ਕੀਰਤਨ ਸਜਾਇਆ। ਇਸ ਨਗਰ ਕੀਰਤਨ ਨੇ ਸਾਰੇ ਪਿੰਡ ਧੋਗੜੀ ਦੀ ਪ੍ਰਕਰਮਾਂ ਕੀਤੀ। ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਭਵਨ ਪਿੰਡ ਧੋਗੜੀ ਵਿਖੇ ਪੁੱਜਣ ਤੇ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਨਗਰ ਕੀਰਤਨ ਗੁਰੂ ਘਰ ਪੁੱਜਣ ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਉਥੇ ਨਗਰ ਕੀਤਰਨ ਨਾਲ ਹਾਜ਼ਰ ਹੋਈਆਂ ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਵੀ ਬਹੁਤ ਹੀ ਸਤਿਕਾਰ ਨਾਲ ਛਕਾਏ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਤੇ ਪੰਜਾਂ ਪਿਆਰਿਆਂ ਨੂੰ ਪ੍ਰਬੰਧਕਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਭੇਟ ਕਰਕੇ ਸਤਿਕਾਰ ਕੀਤਾ ਗਿਆ। ਗੁਰੂ ਘਰ ਦੇ ਪ੍ਰਧਾਨ ਰੂਪ ਲਾਲ ਅਤੇ ਸੈਕਟਰੀ ਬੂਟਾ ਰਾਮ ਧੋਗੜੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਪ੍ਰਧਾਨ ਰੂਪ ਲਾਲ, ਕੈਸ਼ੀਅਰ ਸੁਰਜੀਤ ਕੁਮਾਰ, ਸੈਕਟਰੀ ਬੂਟਾ ਰਾਮ ਧੋਗੜੀ, ਭਾਈ ਪਰਮਾਨੰਦ ਸਿੰਘ, ਭਾਈ ਪਰਮਜੀਤ ਸਿੰਘ, ਕੁਲਦੀਪ, ਮੰਗਾ, ਪਿੰਦਰਜੀਤ, ਪ੍ਰੇਮ ਲਾਲ, ਉਮ ਪ੍ਰਕਾਸ਼, ਉਮਾ, ਗੁਰਦਿਆਲ, ਯੋਧਾਂ, ਨੀਰਜ਼, ਪ੍ਰਧਾਨ ਸਤਨਾਮ ਸਿੰਘ, ਪ੍ਰਧਾਨ ਬਲਦੇਵ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ, ਬਿੰਦਰ, ਸਨਦੀਪ, ਨਿਤਨ, ਬਾਬੀ ਤੇ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ।


Post a Comment

0 Comments