ਫਗਵਾੜਾ 27 ਨਵੰਬਰ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਨਜਦੀਕੀ ਪਿੰਡ ਪਲਾਹੀ ਵਿਖੇ ਡਾ. ਬੀ.ਆਰ ਅੰਬੇਡਕਰ ਨੌਜਵਾਨ ਕਲੱਬ ਵਲੋਂ ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲੇ ਸਾਲਾਨਾ ਛਿੰਝ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪਹਿਲਵਾਨਾਂ ਨਾਲ ਜਾਣ ਪਛਾਣ ਕੀਤੀ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੁਸ਼ਤੀ ਪੰਜਾਬ ਦੀ ਰਵਾਇਤੀ ਖੇਡ ਹੈ ਜੋ ਕਿ ਨੌਜਵਾਨਾਂ ਨੂੰ ਸਿਹਤ ਪ੍ਰਤੀ ਵੀ ਸੁਚੇਤ ਕਰਦੀ ਹੈ। ਚੰਗੇ ਸਿਹਤਮੰਦ ਨੌਜਵਾਨ ਹੀ ਦੇਸ਼ ਅਤੇ ਸਮਾਜ ਦੀ ਚੰਗੇ ਢੰਗ ਨਾਲ ਸੇਵਾ ਕਰ ਸਕਦੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਉੱਚ ਵਿਦਿਆ ਹਾਸਲ ਕਰਕੇ ਪੰਜਾਬ ਦੀ ਭਲਾਈ ਵਿਚ ਆਮ ਆਦਮੀ ਪਾਰਟੀ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੱਤਾ। ਛਿੰਜ ਮੇਲੇ ਦੌਰਾਨ ਪਟਕੇ ਦੀ ਪਹਿਲੀ ਕੁਸ਼ਤੀ ਵਰਿੰਦਰ ਸ਼ੰਕਰ ਅਤੇ ਸਾਬੀ ਭੋਡੇ ਸਮਰਾਵਾਂ ਵਿਚਕਾਰ ਹੋਈ। ਪ੍ਰਬੰਧਕਾਂ ਵਲੋਂ ਜੇਤੂ ਪਹਿਲਵਾਨਾਂ ਨੂੰ ਦਿਲ ਖਿਚਵੇਂ ਇਨਾਮਾਂ ਨਾਲ ਨਵਾਜਿਆ ਗਿਆ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਆਏ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ, ਬਲਾਕ ਪ੍ਰਧਾਨ ਵਰੁਣ ਬੰਗੜ, ਬਲਾਕ ਪ੍ਰਧਾਨ ਬਲਬੀਰ ਠਾਕੁਰ, ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਕੇਸ਼ੀ ਆਦਿ ਨੂੰ ਦੋਸ਼ਾਲੇ ਭੇਂਟ ਕਰਕੇ ਸਨਮਾਨਤ ਵੀ ਕੀਤਾ। ਇਸ ਮੌਕੇ ਰਣਬੀਰ ਸਿੰਘ, ਅਮਨਿੰਦਰ ਸਿੰਘ, ਪੀਟਰ ਪਲਾਹੀ, ਸੁਰਜਨ ਸਿੰਘ ਸੱਲ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਕੁਸ਼ਤੀ ਪ੍ਰੇਮੀ ਹਾਜਰ ਸਨ।
0 Comments