ਪੰਜਾਬ ਦੇ ਪ੍ਰਵਾਸੀ ਮਜ਼ਦੂਰ ਅਤੇ ਝੁੱਗੀ ਵਿਚ ਰਹਿਣ ਵਾਲ਼ੇ ਲਾਭਪਾਤਰੀ ਬਿਨਾ ਬੀ.ਪੀ.ਐਲ ਕਾਰਡ ਤੋਂ ਲੈ ਸਕਦੇ ਲਾਭ
ਪ੍ਰਵਾਸੀ ਮਜ਼ਦੂਰਾਂ ਕੋਲ ਪੈਸੇ ਹੜੱਪਣ ਵਾਲੀਆਂ ਗੈਸ ਏਜੰਸੀਆਂ ਉੱਤੇ ਰੱਖੇਗੀ ਹਮਸਫ਼ਰ ਯੂਥ ਕਲੱਬ ਨਜ਼ਰ
ਜਲੰਧਰ (ਅਮਰਜੀਤ ਸਿੰਘ)- ਹਮਸਫ਼ਰ ਯੂਥ ਕਲੱਬ ਦੇ ਚੀਫ਼ ਪ੍ਰਧਾਨ ਰੋਹਿਤ ਭਾਟੀਆ ਗੋਲਡ ਮੈਡਲਿਸਟ ਸਟੇਟ ਐਵਾਰਡੀ ਦੇ ਜਨਮ ਦਿਨ ਮੌਕੇ ਕਲੱਬ ਅਧਿਕਾਰੀਆਂ ਵਲੋਂ ਅੱਜ ਕੇਂਦਰ ਸਕੀਮ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਅਧੀਨ ਜਿਲ੍ਹਾ ਜਲੰਧਰ ਦੇ ਓਹਨਾਂ ਪ੍ਰਵਾਸੀ ਮਜਦੂਰਾਂ ਅਤੇ ਝੁੱਗੀ ਝੌਂਪੜੀ ਵਿਚ ਨਿਵਾਸ ਕਰਨ ਵਾਲੇ ਪ੍ਰਵਾਸੀਆਂ ਦੇ ਰਸੋਈ ਗੈਸ ਕੁਨੈਕਸ਼ਨ ਅਪਲਾਈ ਕਰਵਾਏ ਗਏ ਜੋ ਹੁਣ ਤੱਕ ਚੁੱਲ੍ਹੇ ਚੌਂਕੇ ਦੀ ਅੱਗ ਵਿੱਚ ਅਪਣਾ ਗੁਜਾਰਾ ਕਰਦੇ ਸਨ। ਕਲੱਬ ਫਾਉਂਡਰ ਚੇਅਰਮੈਨ ਸਰਦਾਰ ਬੂਟਾ ਸਿੰਘ ਸੋਸ਼ਲ ਐਕਟਿਵਿਸਤ ਪਿੰਡ ਕਾਲਰਾ ਕਲੱਬ ਚੇਅਰਮੈਨ ਸੁਖਵਿੰਦਰ ਕੁਮਾਰ ਸੋਨੂੰ ਸਾਈਂ ਨੇ ਦੱਸਿਆ ਕਿ ਰੋਹਿਤ ਭਾਟੀਆ ਸਾਡੀ ਕਲੱਬ ਦਾ ਧਰੂ ਤਾਰਾ ਹੈ ਜਿਨਾਂ ਦੁਆਰਾ ਆਪਣੇ ਜਨਮ ਦਿਵਸ ਮੌਕੇ ਹਮਸਫ਼ਰ ਯੂਥ ਕਲੱਬ ਦੀ ਛਤਰ ਛਾਇਆ ਹੇਠ ਓਹਨਾਂ ਪ੍ਰਵਾਸੀ ਮਜਦੂਰਾਂ ਦੀ ਔਰਤਾਂ ਲਈ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਅਪਲਾਈ ਕਰਵਾਉਣ ਦਾ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਕਲੱਬ ਜਨਰਲ ਸਕੱਤਰ ਰਣਜੀਤ ਕੌਰ ਕਲੱਬ ਸੀਨੀਅਰ ਆਰਗਨਾਈਜ਼ਰ ਸਕੱਤਰ ਪੂਨਮ ਭਾਟੀਆ ਨੇ ਦੱਸਿਆ ਕਿ ਪ੍ਰਵਾਸੀ ਮਜਦੂਰਾਂ ਕੋਲੋਂ ਪੈਸੇ ਹੜੱਪਣ ਵਾਲੀਆਂ ਗੈਸ ਏਜੰਸੀਆਂ ਉਤੇ ਹਮਸਫ਼ਰ ਯੂਥ ਕਲੱਬ ਕੜ੍ਹੀ ਨਜ਼ਰ ਰੱਖੇਗੀ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਗੈਸ ਏਜੰਸੀ ਅਧਿਕਾਰੀ ਇਹਨਾਂ ਪ੍ਰਵਾਸੀ ਮਜ਼ਦੂਰ ਜਾਂ ਝੁੱਗੀ ਝੋਪੜੀ ਵਾਲਿਆਂ ਕੋਲੋਂ ਬੇਬੁਨਿਆਦ ਪੈਸੇ ਲੈਂਦਾ ਪਾਇਆ ਗਿਆ ਤਾਂ ਕਲੱਬ ਵੱਲੋਂ ਕਾਨੂੰਨ ਤੇ ਪ੍ਰਸ਼ਾਸ਼ਨ ਦੁਆਰਾ ਉਸ ਉੱਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ। ਕਲੱਬ ਉੱਚ ਅਧਿਕਾਰੀ ਕਰਨੈਲ ਸੰਤੋਖਪੁਰੀ ਤੇ ਹਰਵਿੰਦਰ ਕੁਮਾਰ ਕੰਪਿਊਟਰ ਅਧਿਆਪਕ ਰਵਿੰਦਰ ਕੁਮਾਰ ਕਲੱਬ ਫੋਟੋ ਜਰਨਲਿਸਟ ਨੇ ਦੱਸਿਆ ਕਿ ਜਿਹਨਾਂ ਲਾਭਪਾਤਰੀਆਂ ਕੋਲ ਗੈਸ ਕੁਨੇਕਸ਼ਨ ਨਹੀਂ ਹਨ ਓਹਨਾਂ ਵੱਲੋਂ ਉੱਜਵਲ ਯੋਜਨਾ ਦੀ ਸਕੀਮ ਪੰਜਾਬ ਦੇ ਪੱਕੇ ਵਸਨੀਕਾਂ ਲਈ ਬੀ.ਪੀ.ਐਲ ਕਾਰਡ ਅਧੀਨ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਪ੍ਰਵਾਸੀਆਂ ਵਲੋਂ ਪ੍ਰਵਾਸੀਆਂ ਦਾ ਅਧਾਰ ਕਾਰਡ ਰਿਹਾਇਸ਼ ਦਾ ਬੈਂਕ ਪਰੂਫ ਪਾਸਪੋਟ ਫੋਟੋ ਦੁਆਰਾ ਬਿਨਾਂ ਬੀ.ਪੀ.ਐਲ ਕਾਰਡ ਦਵਾਰਾ ਮੁਫ਼ਤ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਕਲੱਬ ਮੁੱਖ ਅਧਿਕਾਰੀ ਸਰਦਾਰ ਬੂਟਾ ਸਿੰਘ ਸੋਨੂੰ ਸਾਈਂ, ਸੁਖਵਿੰਦਰ ਕੁਮਾਰ, ਕਰਨੈਲ ਸੰਤੋਖਪੁਰੀ, ਰਣਜੀਤ ਕੌਰ, ਪੂਨਮ ਭਾਟੀਆ, ਹਰਵਿੰਦਰ ਕੁਮਾਰ, ਰਵਿੰਦਰ ਕੁਮਾਰ, ਗੁਰਪ੍ਰੀਤ ਬਸਰਾ ਆਦਿ ਮਜੂਦ।
0 Comments