ਆਦਮਪੁਰ ਵਿਖੇ ਰਵਿਦਾਸੀਆਂ ਧਰਮ ਪ੍ਰਚਾਰ ਕਮੇਟੀ ਵੱਲੋ 13ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ

ਆਦਮਪੁਰ 26 ਦਸੰਬਰ (ਬਲਬੀਰ ਸਿੰਘ ਕਰਮ, ਰਾਜੀਵ ਸਿੰਗਲਾ) : ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਦਾਣਾ ਮੰਡੀ ਆਦਮਪੁਰ ਵਿਖੇ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਸੈਕਟਰੀ ਸੁਰਿੰਦਰ ਬੱਧਣ ਨੇ ਦੱਸਿਆ ਕਿ ਰਵਿਦਾਸੀਆ ਕੌਮ ਨੂੰ ਸਮਰਪਿਤ 13ਵਾਂ ਮਹਾਨ ਸੰਤ ਸੰਮੇਲਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਸੱਚਖੰਡ ਬੱਲਾਂ ਦੇ ਮੋਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਨਿਗਰਾਨੀ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਤ ਸੰਮੇਲਨ ਦੌਰਾਨ ਸੰਤ ਗੁਰਬਚਨ ਦਾਸ, ਬੀਬੀ ਸ਼ਰੀਫਾ ਜੀ ਉਦੇਸੀਆ, ਸੰਤ ਮਨਦੀਪ ਦਾਸ, ਸੰਤ ਦੇਸ ਰਾਜ, ਸੰਤ ਪ੍ਰੀਤਮ ਦਾਸ, ਸੰਤ ਸੁਖਵਿੰਦਰ ਦਾਸ, ਬੀਬੀ ਸੱਤਿਆ ਦੇਵੀ ਅਤੇ ਹੋਰ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਅਤੇ ਸ਼ਾਹ ਸਿਸਟਰ, ਐਚ.ਐਸ ਅਜਾਦ, ਸੋਨੂੰ ਜਲੰਧਰ ਅਤੇ ਹੋਰ ਕਲਾਕਾਰਾਂ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ ਜਾਵੇਗਾ। ਇਸ ਮੋਕੇ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ ਦੋਆਬਾ ਦੇ ਸਮੂਹ ਮੈਂਬਰਾ ਵਲੋ ਸੰਤ ਨਿਰੰਜਣ ਦਾਸ ਮਹਾਰਾਜ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੋਰਾਨ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਸੈਕਟਰੀ ਸੁਰਿੰਦਰ ਬੱਧਣ, ਸੋਹਣਜੀਤ ਹਰੀਪੁਰ, ਕੈਪਟਨ ਗੁਰਬਖਸ਼ ਸਿੰਘ ਹਰੀਪੁਰ, ਮਨਜੀਤ ਸਿੰਘ ਨੈਸ਼ਨਲ ਆਦਮਪੁਰ, ਕੈਸ਼ੀਅਰ ਸੁਰੇਸ਼ ਕੁਮਾਰ ਭਾਟੀਆ, ਪੱਪਾ ਆਦਮਪੁਰ, ਸੁਖਵਿੰਦਰ ਸਿੰਘ ਕੋਟਲੀ ਹਲਕਾ ਵਿਧਾਇਕ ਆਦਮਪੁਰ, ਦਰਸ਼ਨ ਸਿੰਘ ਕਰਵਲ ਪ੍ਰਧਾਨ ਨਗਰ ਕੌਂਸਲ ਆਦਮਪੁਰ, ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ ਆਦਮਪੁਰ, ਰਾਮਜੀਤ ਕਾਰਜ ਸਾਧਕ ਅਫਸਰ ਆਦਮਪੁਰ, ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਦਸ਼ਵਿੰਦਰ ਕੁਮਾਰ ਚਾਂਦ, ਬਲਵਿੰਦਰ ਸਿੰਘ ਐਡਵੋਕੇਟ, ਸ਼ੁਸਮਾ ਕੁਮਾਰੀ ਕੌਂਸਲਰ, ਰਾਜ ਕੁਮਾਰ, ਰਾਜੇਸ਼ ਕੁਮਾਰ ਰਾਜੂ, ਹਰਪ੍ਰੀਤ ਸਿੰਘ ਐਡਵੋਕੇਟ, ਮਦਨ ਮੱਦੀ, ਜੁਗਿੰਦਰ ਪਾਲ ਕੌਂਸਲਰ, ਸਤਨਾਮ ਸਿੰਘ ਕਲਸੀ, ਡਾਕਟਰ ਨਿਰਮਲ ਕੌਲ ਹਰੀਪੁਰ, ਚਰਨਜੀਤ ਸ਼ੇਰੀ, ਤਰਲੋਚਨ ਤੋਤਾ, ਪਰਮਜੀਤ ਕਠਾਰ, ਗੋਤਮ ਭਾਟੀਆ ਰਾਮ ਨਗਰ, ਜੋਗੀ ਗਾਧੀ, ਹੰਸ ਰਾਜ ਐਂਮ.ਈ਼਼.ਐਸ, ਗੋਰਵ ਗਾਜੀਪੁਰ, ਗੁਰਮੀਤ ਮਿਸਤਰੀ ਰਾਮ ਨਗਰ, ਇੰਦਰਜੀਤ ਸਿੰਘ ਸੱਤੋਵਾਲੀ, ਹਰਿੰਦਰ ਸਿੰਘ, ਵਿਜੇ ਕਡਿਆਣਾ, ਸੰਤੋਖ ਲਾਲ, ਸੁਖਵਿੰਦਰ ਬੱਲਾ, ਮੋਹਨ ਲਾਲ ਨਿੱਕੂ ਸੋਢੀ ਰਾਮ, ਸੋਮ ਨਾਥ ਦੜੋਚ, ਦਵਿਦਰ ਰਾਮ ਨਗਰ, ਜੁਗਿੰਦਰ ਟੈਟ ਹਾਉਸ, ਗੁਰਪ੍ਰੀਤ, ਲਕਸ਼ਮਣ, ਬਲਵਿੰਦਰ,  ਸੋਮਾ ਅਲਾਵਲਪੁਰ ਅਤੇ ਹੋਰ ਸੰਗਤਾ ਦਾ ਵਿਸ਼ੇਸ਼ ਸਹਿਯੋਗ ਰਹੇਗਾ।

Post a Comment

0 Comments