ਗ੍ਰਾਮ ਪੰਚਾਇਤ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਵਲੋਂ 17 ਲੋੜਵੰਦਾਂ ਨੂੰ ਵੀਲ ਚੇਅਰਾਂ ਵੰਡੀਆਂ

ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ, ਸਰਪੰਚ ਕੁਲਵਿੰਦਰ ਬਾਘਾ  
ਆਦਮਪੁਰ ਜਲੰਧਰ 02 ਦਸੰਬਰ (ਸੂਰਮਾ ਪੰਜਾਬ)- ਪਿੰਡ ਬੌਲੀਨਾ ਦੋਆਬਾ ਜਲੰਧਰ ਵਿੱਚ ਦਿਵਿਆਂਗ ਦਿਵਸ ਮਨਾਉਂਦੇ ਹੋਏ ਸਰਪੰਚ ਕੁਲਵਿੰਦਰ ਬਾਘਾ ਤੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਵੱਲੋਂ 17 ਲੋੜਵੰਦ ਅਪਾਹਜ ਲੋਕਾਂ ਨੂੰ ਵੀਲ ਚੇਅਰਾਂ ਸਹਾਇਤਾ ਦੇ ਰੂਪ 'ਚ ਭੇਟ ਕੀਤੀਆਂ ਗਈਆਂ। ਇਸ ਮੌਕੇ ਸਰਪੰਚ ਕੁਲਵਿੰਦਰ ਬਾਘਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਲੋਕ ਭਲਾਈ ਦੇ ਕੰਮ ਕਰਨਾ ਸਾਡਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਉਦਮ ਦਾ ਲਾਭ ਪ੍ਰਾਪਤ ਕਰਨ ਵਾਲੇ 17 ਲੋਕਾਂ 'ਚ ਬੱਚੇ ਤੇ ਬਜ਼ੁਰਗ ਔਰਤਾਂ ਵੀ ਸ਼ਾਮਿਲ ਸਨ। ਸਰਪੰਚ ਬਾਘਾ ਨੇ ਕਿਹਾ ਕਿ ਦਿਵਿਆਂਗ ਲੋਕ ਪ੍ਰਮਾਤਮਾ ਵਲੋਂ ਇਕ ਗੁਣ ਵੱਧ ਲੈ ਕੇ ਹੀ ਦੁਨੀਆ 'ਤੇ ਆਉਂਦੇ ਹਨ। ਭਾਵੇਂ ਉਹ ਸਰੀਰ ਪੱਖੋਂ ਅਸਮਰੱਥ ਹੀ ਕਿਉਂ ਨਾ ਹੋਣ। ਉਦਾਹਰਨ ਦਿੰਦਿਆਂ ਉਨ੍ਹਾਂ ਨੇ ਆਖਿਆ ਕਿ ਸਟੀਫਨ ਹਾਕਿੰਗ ਜੋ ਬੋਲਣ ਤੋਂ ਅਸਮਰੱਥ ਸਨ। ਉਨ੍ਹਾਂ ਨੇ ਭੌਤਿਕ ਵਿਗਿਆਨੀ ਵਜੋਂ ਆਪਣੀ ਪਛਾਣ ਪੂਰੇ ਸੰਸਾਰ 'ਚ ਬਣਾਈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ ਵਸਨੀਕ ਸ਼ੀਤਲ ਦੇਵੀ ਦੇਸ਼ ਦੀ ਪਹਿਲੀ ਅਥਲੀਟ ਸੀ। ਜਿਸ ਦੀਆਂ ਦੋਵੇਂ ਬਾਹਾਂ ਨਾ ਹੋਣ ਦੇ ਬਾਵਜੂਦ ਤੀਰ ਅੰਦਾਜ਼ੀ 'ਚ ਏਸ਼ੀਅਨ ਖੇਡਾਂ 2023 ਵਿਚ 3 ਮੈਡਲ ਜਿੱਤ ਕੇ ਉਸ ਨੇ ਨਾਮਣਾ ਖੱਟਿਆ, ਸੋ ਕਹਿਣ ਦਾ ਭਾਵ ਇਹ ਹੈ ਕਿ ਅਜਿਹੇ ਲੋਕਾਂ ਨੂੰ ਸਾਡੇ ਤੋਂ ਕੇਵਲ ਪਿਆਰ ਤੇ ਸਤਿਕਾਰ ਹੀ ਚਾਹੀਦਾ ਹੈ। ਬਾਕੀ ਪ੍ਰਮਾਤਮਾ ਇਨ੍ਹਾਂ ਨੂੰ ਆਪ ਹੀ ਸਫਲਤਾ ਦੇ ਰਾਹ ਵਿਖਾ ਦਿੰਦਾ ਹੈ। ਸਾਡੇ ਵਲੋਂ ਇਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਹੀ ਲੋੜ ਹੈ। ਪਤਵੰਤਿਆਂ ਵਲੋਂ ਉਕਤ ਪਿੰਡ ਦੇ ਪੰਚਾਇਤ ਮੈਂਬਰਾਂ ਦੇ ਇਸ ਕਾਰਜ ਦੀ ਸ਼ਾਲਾਘਾ ਕੀਤੀ ਗਈ। ਸਮਾਗਮ ਮੌਕੇ ਸੰਤ ਰਾਮ ਸਰੂਪ ਗਿਆਨੀ ਜੀ ਬੋਲੀਨੇ ਵਾਲੇ ਵੀ ਉਚੇਚੇ ਤੋਰ ਤੇ ਪੁੱਜੇ ਇਸ ਮੌਕੇ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵਲੋਂ ਆਏ ਲਖਵੀਰ ਸਿੰਘ ਸੈਣੀ ਤੇ ਰਜਿੰਦਰ ਸਿੰਘ ਰੰਧਾਵਾ ਵਲੋਂ ਵੀ ਸਰਪੰਚ ਕੁਲਵਿੰਦਰ ਬਾਘਾ ਤੇ ਉਨ੍ਹਾਂ ਦੇ ਸਾਥੀਆਂ ਵੱਲੋ ਬੋਲੀਨਾ ਦੋਆਬਾ ਵਿਖੇ ਲੋੜਵੰਦ ਲੋਕਾਂ ਨੂੰ ਵੀਲ ਚੇਅਰਾਂ ਭੇਟ ਕਰਨ ਤੇ ਸ਼ਾਲਾਗਾ ਕੀਤੀ। ਇਸ ਮੌਕੇ ਭਾਜਪਾ ਆਗੂ ਰਜੇਸ਼ ਬਾਘਾ, ਪ੍ਰੋ: ਹਰਬੰਸ ਸਿੰਘ ਬੋਲੀਨਾ ਤੇ ਵੱਖ-ਵੱਖ ਹੋਰ ਸਾਥੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਕਿਰਨ ਅਰੋੜਾ, ਰੁਪਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਓਮ ਪ੍ਰਕਾਸ਼, ਜੋਗਿੰਦਰ ਬਾਘਾ, ਤਿਰਲੋਕ ਸਿੰਘ ਸਰਾ, ਡੀ.ਐਸ.ਪੀ. ਬਲਜੀਤ ਸਿੰਘ, ਪਰਮਿੰਦਰ ਸਿੰਘ, ਹਨੀ ਭੱਟੀ, ਰਮਨ ਬੈਂਸ, ਸੁਖਜੀਤ ਸਿੰਘ, ਰਾਮੂ, ਰਿੰਪੀ, ਰਕੇਸ਼ ਕੁਮਾਰ ਰਿੱਕੀ ਆਦਿ ਹਾਜ਼ਰ ਸਨ।

Post a Comment

0 Comments