ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਵਿਸ਼ਾਲ ਖੂਨਦਾਨ ਕੈਂਪ 8 ਦਸੰਬਰ ਦਿਨ ਸ਼ੁਕਰਵਾਰ ਨੂੰ ਡਰੋਲੀ ਕਲਾਂ ਵਿਖੇ : ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ

         


       ਆਦਮਪੁਰ ਦੋਆਬਾ 6 ਦਸੰਬਰ (ਅਮਰਜੀਤ ਸਿੰਘ)- ਸ਼ੋਮਣੀ ਅਕਾਲੀ ਦਲ ਦੇ ਸ੍ਰਪਰਸਤ, ਸਾਬਕਾ ਮੁੱਖ ਮੰਤਰੀ ਅਤੇ ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ 8 ਦਸੰਬਰ ਦਿਨ ਸ਼ੁਕਰਵਾਰ ਨੂੰ ਆ ਰਹੇ ਜਨਮ ਦਿਨ ਸਬੰਧੀ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਕਲ ਡਰੋਲੀ ਕਲਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਲਗਾਇਆ ਜਾ ਰਿਹਾ ਹੈ।

        ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਬਾਦਲ ਸਾਹਿਬ ਜੀ ਦੇ ਜਨਮ ਦਿਨ ਸਬੰਧੀ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਗੁਰੂ ਘਰ ਵਿੱਖੇ ਕਰਵਾਏ ਜਾਣਗੇ। ਉਪਰੰਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਵਿੱਚ ਜਿਥੇ ਹਲਕਾ ਆਦਮਪੁਰ ਦੇ ਸਾਬਕਾ ਐਮ.ਐਲ.ਏ ਸ਼੍ਰੀ ਪਵਨ ਕੁਮਾਰ ਟੀਨੂੰ ਵੀ ਮੁੱਖ  ਮਹਿਮਾਨ ਵੱਜੋਂ ਸ਼ਿਰਕਤ ਕਰਨਗੇੇ ਉੱਥੇ ਹਲਕਾ ਆਦਮਪੁਰ, ਭੋਗਪੁਰ ਤੇ ਹੋਰ ਇਲਾਕੇ ਦੀ ਸ਼ੋ. ਅ.ਦਲ ਸੀਨੀਅਰ ਲੀਡਰਸ਼ਿੱਪ, ਆਗੂ ਤੇ ਵਰਕਰ ਸਹਿਬਾਨ ਵੀ ਭਾਰੀ ਗਿਣਤੀ ਵਿੱਚ ਪੁੱਜਣਗੇ। ਉਨ੍ਹਾਂ ਕਿਹਾ ਇਸ ਖੂਨਦਾਨ ਕੈਂਪ ਦੌਰਾਨ ਨਰਿੰਦਰ ਸਿੰਘ ਡਰੋਲੀ ਕਲਾਂ ਜਥੇਬੰਧਕ ਸਕੱਤਰ ਤੇ ਹੋਰ ਨੋਜਵਾਨ ਵੀਰਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਜਥੇਦਾਰ ਮਨੋਹਰ ਸਿੰਘ ਪ੍ਰਧਾਨ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਨੇ ਇਸ ਕੈਂਪ ਵਿੱਚ ਇਲਾਕਾ ਵਾਸੀਆਂ ਤੇ ਨੋਜਵਾਨ ਵੀਰਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅਪੀਲ ਕੀਤੀ ਹੈ। 


Post a Comment

0 Comments