ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਵਿਸ਼ਾਲ ਖੂਨਦਾਨ ਕੈਂਪ ਲਗਇਆ

ਆਦਮਪੁਰ ਦੋਆਬਾ 08 ਦਸੰਬਰ (ਅਮਰਜੀਤ ਸਿੰਘ)- ਸ਼ੋਮਣੀ ਅਕਾਲੀ ਦਲ ਦੇ ਸ੍ਰਪਰਸਤ, ਸਾਬਕਾ ਮੁੱਖ ਮੰਤਰੀ ਅਤੇ ਮਹਾਨ ਸਿਆਸਤਦਾਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਕਲ ਡਰੋਲੀ ਕਲਾਂ ਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਦੀ ਵਿਸ਼ੇਸ਼ ਨਿਗਰਾਨੀ ਹੇਠ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਵਿੱਖੇ ਲਗਾਇਆ ਗਿਆ। ਸ. ਬਾਦਲ ਸਾਹਿਬ ਦੇ ਜਨਮ ਦਿਨ ਸਬੰਧੀ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਪ੍ਰਸਿੱਧ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਪਰੰਤ ਖੂਨਦਾਨ ਕੈਂਪ ਅਰੰਭ ਕੀਤਾ ਗਿਆ। ਇਸ ਮੌਕੇ ਖੂਨਦਾਨ ਕੈਂਪ ਵਿੱਚ ਹਲਕਾ ਆਦਮਪੁਰ ਦੇ ਸਾਬਕਾ ਐਮ.ਐਲ.ਏ ਪਵਨ ਕੁਮਾਰ ਟੀਨੂੰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਉਹ ਆਪਣੇ ਸਾਥੀਆਂ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੋਏ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੇ ਦੌਆਬਾ ਹਸਪਤਾਲ ਜਲੰਧਰ ਦੀ ਟੀਮ ਨੇ ਕਰੀਬ 50 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਨੋਜਵਾਨਾਂ ਨੇ ਖੂਨਦਾਨ ਕਰਨ ਵਿੱਚ ਭਾਰੀ ਉਤਸ਼ਾਹ ਦਿਖਾਇਆ। ਇਸ ਮੌਕੇ ਪਵਨ ਕੁਮਾਰ ਟੀਨੂੰ ਦੇ ਨਾਲ ਆਏ ਅਕਾਲੀ ਆਗੂਆਂ ਤੇ ਹਸਪਤਾਲਾਂ ਦੀਆਂ ਦੋਵੇਂ ਟੀਮਾਂ ਦਾ ਸਿਰੇਪਾਉ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਨਰਿੰਦਰ ਸਿੰਘ ਡਰੋਲੀ ਕਲਾਂ ਜਥੇਬੰਧਕ ਸਕੱਤਰ, ਕਰਮ ਸਿੰਘ, ਜਥੇਦਾਰ ਬਲਵਿੰਦਰ ਸਿੰਘ ਕਾਲਰਾ, ਗੁਰਮੇਲ ਸਿੰਘ, ਮੇਜਰ ਸਿੰਘ ਹਰੀਪੁਰ, ਕੁਲਵਿੰਦਰ ਸਿੰਘ ਟੋਨੀ, ਪੰਕਜ਼ ਹਨੀ ਭੱਟੀ ਯੂਥ ਆਗੂ, ਜਸਪਾਲ ਸਿੰਘ ਸੋਨੀ ਸੰਘਾ, ਤੇ ਹੋਰ ਹਾਜ਼ਿਰ ਸਨ 

Post a Comment

0 Comments