ਯੂਥ ਅਕਲੀ ਦਲ ਵਲੋਂ 'ਪੰਜਾਬ ਦੀ ਸ਼ਾਨ ਸਾਡੇ ਨੋਜਵਾਨ' ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਆਦਮਪੁਰ 16 ਦਸੰਬਰ (ਅਮਰਜੀਤ ਸਿੰਘ)- ਯੂਥ ਅਕਾਲੀ ਦਲ ਜਿਲਾ ਜਲੰਧਰ ਦੀ ਇੱਕ ਅਹਿਮ ਮੀਟਿੰਗ ਵਿੱਪਨਦੀਪ ਸਿੰਘ ਸੰਨੀ ਢਿੱਲੋਂ ਦੀ ਅਗਵਾਈ ਹੇਠ ਪਿੰਡ ਅਲਾਵਲਪੁਰ ਵਿਖੇ ਹੋਈ। ਇਸ ਮੌਕੇ ਸੰਨੀ  ਢਿੱਲੋਂ ਨੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ "ਪੰਜਾਬ ਦੀ ਸ਼ਾਨ ਸਾਡੇ ਨੌਜਵਾਨ" ਮੁਹਿੰਮ ਅਧੀਨ ਨੌਜਵਾਨਾਂ ਨੂੰ ਪਾਰਟੀ ਵਿੱਚ ਅੱਗੇ ਲਿਆਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦਾ ਉਹ ਭਰਵਾਂ ਸਵਾਗਤ ਕਰਦੇ ਹਨ ਤੇ ਇਹ ਸਾਡੇ ਸਾਰਿਆਂ ਲਈ ਇੱਕ ਮੌਕਾ ਹੈ ਕਿ ਅਸੀਂ ਆਪਣੀ ਮਿਹਨਤ ਨਾਲ ਯੂਥ ਨੂੰ ਪਾਰਟੀ ਨਾਲ ਜੋੜ ਕੇ ਵੱਧ ਸਕਦੇ ਹਾਂ! ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨਾਂ ਨੂੰ ਅੱਗੇ ਵਧਣ ਦਾ ਸੱਦਾ ਦਿੰਦਿਆਂ ਜੋ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ ਇਸਦੇ ਨਾਲ ਨਾਲ ਆਉਣ ਵਾਲਿਆਂ ਪੰਚਾਇਤੀ, ਬਲਾਕ ਸੰਮਤੀ, ਕਾਰਪੋਰੇਸ਼ਨਾਂ ਚੋਣਾਂ ਅੰਦਰ 50 ਪ੍ਰਤੀਸ਼ਤ ਤੱਕ ਸੀਟਾਂ ਨੌਜਵਾਨਾਂ ਨੂੰ ਦੇਣ ਦਾ ਐਲਾਨ ਅਕਾਲੀ ਦਲ ਦੀ ਨੌਜਵਾਨਾਂ ਪ੍ਰਤੀ ਉਸਾਰੂ ਸੋਚ ਦਾ ਪ੍ਰਤੀਕ ਹੈ! ਜਿੱਥੇ ਹੁਣ ਅਹੁਦੇਦਾਰੀਆਂ ਮਿਹਨਤੀ ਤੇ ਜੁਝਾਰੂ ਵਰਕਰਾਂ ਨੂੰ ਮਿਲਣੀਆਂ ਤੇ ਹਨ ਉਨ੍ਹਾਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਮਾਂ ਹੈ ਕਿ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਆਪਣੇ ਆਪ ਨੂੰ ਸਾਬਤ ਕਰਦਿਆਂ ਅੱਗੇ ਵਧੀਏ ਤੇ ਪਾਰਟੀ ਵੱਲੋਂ ਵੀ ਤੁਹਾਡੀ ਮਿਹਨਤ ਦਾ ਮੁੱਲ ਪਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਮੈਂਬਰਸ਼ਿਪ ਮੁਹਿੰਮ ਨੂੰ ਤੇਜ ਕਰਨ ਗੱਲ ਕਰਦਿਆਂ ਦੱਸਿਆ ਕਿ ਅੱਜ ਜਿਸ ਤਰੀਕੇ ਨਾਲ ਨੌਜਵਾਨਾਂ ਮੀਟਿੰਗ ਅੰਦਰ ਵੱਡੀ ਗਿਣਤੀ ਵਿੱਚ ਪਹੁੰਚ ਇਹ ਸਾਬਤ ਕੀਤਾ ਹੈ ਕਿ ਉਹ ਅਕਾਲੀ ਦਲ ਦੀ ਅਗਾਂਵਧੂ ਸੋਚ ਦੇ ਹਿਮਾਇਤੀ ਹਨ। ਉਨ੍ਹਾਂ ਕਿਹਾ ਕਿ ਜਿਲਾ ਜਲੰਧਰ ਅੰਦਰ ਇਸ ਮੁਹਿੰਮ ਨੂੰ ਹਰ ਇੱਕ ਪਿੰਡ ਸ਼ਹਿਰ ਵਿੱਚ ਚਲਾਇਆ ਜਾਵੇਗਾ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੰਨੀ ਢਿੱਲੋ ਨੇ ਕਿਹਾ ਵੱਡੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਰਿਕਾਰਡ ਤੋੜ ਭਰਤੀ ਮੁਹਿੰਮ ਚਲਾਉਣਗੇ। ਇਸ ਮੌਕੇ ਬਾਈ ਨਛੱਤਰ, ਜਸਪ੍ਰੀਤ ਸਿੰਘ, ਅਮ੍ਰਿਤ ਢਿੱਲੋਂ, ਉਕਾਰ ਸਿੰਘ, ਪ੍ਰਭਜੋਤ ਸਿੰਘ, ਯੁੱਧਵੀਰ ਸਿੰਘ, ਮੋਹਿਤ ਨਾਲ ਬਲਵੀਰ ਵਿਰਕ, ਸਨਦੀਪ ਵਿਰਕ, ਸੁਨੀਲ ਕੁਮਾਰ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨ ਹਾਜ਼ਰ ਸਨ।

Post a Comment

0 Comments