ਡੇਰਾ ਚਹੇੜੂ ਵਿਖੇ ਪੋਹ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ

ਬੱਚੇ ਸਿੱਖਿਅਤ ਹੋਣਗੇ ਤਾਂ ਸਮਾਜ ਤਰੱਕੀ ਕਰੇਗਾ : ਸੰਤ ਕ੍ਰਿਸ਼ਨ ਨਾਥ ਜੀ                                                ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕਰੋ ਉਪਰਾਲੇ : ਸੰਤ ਕ੍ਰਿਸ਼ਨ ਨਾਥ ਜੀ                              ਅਮਰਜੀਤ ਸਿੰਘ ਜੰਡੂ ਸਿੰਘਾ : ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀਟੀ ਰੋਡ ਚਹੇੜੂ ਵਿਖੇ ਪੋਹ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਮਨਾਇਆ ਗਿਆ! ਇਹ ਸੰਗਰਾਂਦ ਦੇ ਸਮਾਗਮਾਂ ਦੇ ਸੰਬੰਧ ਵਿੱਚ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ! ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ! ਜਿਸ ਵਿੱਚ ਭਾਈ ਪਰਵੀਨ ਕੁਮਾਰ ਜੀ ਹੈਡ ਗ੍ਰੰਥੀ ਡੇਰਾ ਚਹੇੜੂ, ਬੂਟਾ ਸਿੰਘ ਮਾਲਵੇ ਵਾਲੇ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਏ ਵਾਲੇ, ਭਾਈ ਬਲਵੀਰ ਸਿੰਘ ਲਹਿਰੀ, ਦਿਲਰਾਜ ਖੋਥੜਾ, ਮੇਜਰ ਮਹਿਤਪੁਰ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ! ਇਸ ਸਮਾਗਮ ਮੌਕੇ ਸੰਤ ਕਰਨੈਲ ਸਿੰਘ ਲਹਿਰਾਗਾਗਾ ਵਾਲੇ, ਮਹੰਤ ਅਵਤਾਰ ਦਾਸ ਜੀ ਚਹੇੜੂ ਵਾਲੇ ਤੇ ਹੋਰ ਮਹਾਂਪੁਰਸ਼ ਵੀ ਸੰਗਤਾਂ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ! ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਧਾਨ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ! ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾ ਵੱਲੋਂ ਬਾਖੂਬੀ ਨਿਭਾਈ ਗਈ! ਸੈਕਟਰੀ ਕਮਲਜੀਤ ਖੋਥੜਾ ਨੇ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ 21 ਦਸੰਬਰ ਨੂੰ ਵਿਦੇਸ਼ ਦੀ ਦੇ ਧਰਤੀ ਤੇ ਛੇ ਦਿਨਾਂ ਦੇ ਦੌਰੇ ਤੇ ਜਾ ਰਹੇ ਹਨ ਅਤੇ ਉਹਨਾਂ ਦੇ ਵਾਪਸ ਪਰਤਣ ਤੇ 31 ਦਸੰਬਰ ਨੂੰ ਸ਼ਾਮ 6 ਤੋਂ ਰਾਤ 12 ਵਜੇ ਤਕ ਧਾਰਮਿਕ ਦੀਵਾਨਾਂ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ! ਜੋ ਕਿ 2023 ਵਿੱਚ ਸ਼ੁਰੂ ਹੋਵੇਗਾ ਤੇ 2024 ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸਮਾਪਤ ਹੋਵੇਗਾ! ਉਹਨਾਂ ਕਿਹਾ ਇਸ ਸਮਾਗਮ ਵਿੱਚ ਢਾਡੀ ਅਤੇ ਰਾਗੀ ਜਥੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਵਿੱਤਰ ਬਾਣੀ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ! ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਇਹਨਾਂ 31 ਤਰੀਕ ਨੂੰ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ! ਅੱਜ ਸੰਗਰਾਂਦ ਦੇ ਸਮਾਗਮਾਂ ਮੌਕੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਅਸ਼ੋਕ ਸੰਧੂ, ਮਹਿੰਦਰ ਸੰਧੂ ਮਹੇੜੂ, ਕੇਵਲ ਕ੍ਰਿਸ਼ਨ, ਲਹਿੰਬਰ ਸਿੰਘ, ਹਰਜਿੰਦਰ ਬੰਗਾ, ਬੀ.ਆਰ ਸਿੱਧੂ, ਜਸਵਿੰਦਰ ਬਿੱਲਾ, ਭਗਤ ਰਾਮ ਜੈਤੇਵਾਲੀ, ਸੁਮਿਤਰੀ ਦੇਵੀ, ਰਾਣੀ, ਸੁਨੀਤਾ ਦੇਵੀ, ਦਿਲਰਾਜ ਖੋਥੜਾ, ਮੇਜਰ ਮਹਿਤਪੁਰ, ਵਿਕੀ ਬਹਾਦਰਕੇ   ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।    

Post a Comment

0 Comments