ਪਿੰਡ ਧੋਗੜੀ ਵਿੱਚ ਰੇਲਵੇ ਲਾਈਨਾਂ ਨਜ਼ਦੀਕ ਵਿਅਕਤੀ ਦੀ ਮਿਲੀ ਲਾਸ਼

 ਅਮਰਜੀਤ ਸਿੰਘ ਜੰਡੂ ਸਿੰਘਾ -  ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਧੋਗੜੀ ਵਿਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ/ ਘਟਨਾ ਸਥਲ ਤੇ ਮੌਕਾ ਦੇਖਣ ਲਈ ਰੇਲਵੇ ਪੁਲਿਸ ਦੇ ਟਾਂਡਾ ਤੋਂ ਏਐਸਆਈ ਅੰਮ੍ਰਿਤਪਾਲ ਸਿੰਘ ਤੇ ਅਲਾਵਲਪੁਰ ਚੌਂਕੀ  ਤੋਂ ਏਐਸਆਈ ਕਰਨੈਲ ਚੰਦ ਤੇ ਮੁਲਾਜ਼ਮ ਪੁੱਜੇ! ਉਨਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਦਵਿੰਦਰ ਪੁੱਤਰ ਭੋਲਾ ਵਾਸੀ ਪਿੰਡ ਧੋਗੜੀ ਵਜੋਂ ਹੋਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਵਾਲੇ ਕਰ ਦਿੱਤੀ ਹੈ! ਉਨਾਂ ਦੱਸਿਆ ਕਿ ਇਸ ਮ੍ਰਿਤਕ ਦਵਿੰਦਰ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਕੇ ਦੋ ਵਿਅਕਤੀ ਤੇ ਲਿਜਾਂਦੇ ਸੀਸੀ ਟੀਵੀ ਕੈਮਰੇ ਵਿੱਚ ਨਜ਼ਰ ਆਏ ਹਨ। ਉਹਨਾਂ ਕਿਹਾ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।               ਕੈਪਸ਼ਨ - ਘਟਨਾ ਸਥਲ ਤੇ ਕਾਰਵਾਈ ਕਰਦੀ ਹੋਈ ਪੁਲਿਸ ਤੇ ਮਿਰਤੱਕ ਵਿਅਕਤੀ ਦੀ ਲਾਸ਼

Post a Comment

0 Comments