ਤਿੰਨ ਰਾਜਾਂ ਚ ਭਾਜਪਾ ਦੀ ਜਿੱਤ ਦੀ ਖੁਸ਼ੀ ਚ ਪਿੰਡ ਤੱਲ੍ਹਣ ਚ ਲੱਡੂ ਵੰਡੇ

ਅਮਰਜੀਤ ਸਿੰਘ : ਭਾਜਪਾ ਵਲੋਂ ਤਿੰਨ ਰਾਜਾ ਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਪ੍ਰਾਪਤ ਹੋਣ ਦੀ ਖੁਸ਼ੀ ਚ ਅੱਜ ਭਾਰਤੀਯ ਜਨਤਾ ਪਾਰਟੀ ਮੰਡਲ ਪਤਾਰਾ ਦੇ ਪਿੰਡ ਤੱਲ੍ਹਣ ਚ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ ਅਤੇ ਭਾਜਪਾ ਆਗੂ ਪਰਸ਼ੋਤਮ ਗੋਗੀ ਦੀ ਅਗਵਾਈ ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਆਏ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਨਜੀਤ ਬਾਲੀ ਨੇ ਕਿਹਾ ਕਿ ਤਿੰਨ ਰਾਜਾ ਚ ਭਾਜਪਾ ਦੀ ਜਿੱਤ ਨੇ ਫਿਰ ਇਹ ਸਾਬਤ ਕਰ ਤਾਂ ਕਿ ਪੂਰੇ ਦੇਸ਼ ਵਿੱਚ ਭਾਜਪਾ ਦੇ ਹੱਕ ਵਿੱਚ  ਲਹਿਰ ਚੱਲ ਰਹੀ ਹੈ ਅਤੇ ਪੂਰਾ ਭਾਰਤ ਆਉਣ ਵਾਲੀਆਂ 2024 ਦੀਆਂ ਲੋਕਸਭਾ ਚੋਣਾਂ ਵਿੱਚ ਸ੍ਰੀ ਨਰਿੰਦਰ ਮੋਦੀ ਜੀ ਨੂੰ ਤੀਸਰੀ ਬਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਮੰਨ ਬਣਾ ਚੁੱਕੇ ਹਨ। ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਦੇਸ਼ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਅੰਦਰ ਭਾਜਪਾ ਪ੍ਰਤੀ ਕਾਫੀ ਉਤਸ਼ਾਹ ਹੈ ਲੋਕਾਂ ਨੇ ਦੇਸ਼ ਦੇ ਹਰੇਕ ਰਾਜ ਅੰਦਰ ਭਾਜਪਾ ਦਾ ਝੰਡਾ ਬੁਲੰਦ ਕਰਨ ਦਾ ਮੰਨ ਬਣਾ ਲਿਆ ਹੈ। ਪਰਸ਼ੋਤਮ ਗੋਗੀ ਵੱਲੋਂ ਇਸ ਖੁਸ਼ੀ ਮੌਕੇ ਆਏ ਹੋਏ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਰੁਣ ਸ਼ਰਮਾ, ਕਮਲਜੀਤ ਸਿੰਘ ਫਲੋਰਾ, ਹੁਸਨ ਲਾਲ, ਮਨਜੀਤ ਸਿੰਘ ਬਿੱਲਾ, ਦਵਿੰਦਰ ਕੇਲੈ, ਹਰਦੀਪ ਜੱਸੀ,  ਬਲਵੀਰ ਲਾਲ ਕੋਟਲੀ, ਰਾਮੇਸ਼ ਕੁਮਾਰ ਚਾਹਲ, ਮਹਿੰਦਰ ਸਿੰਘ ਬੈਂਸ ਕਨੇਡਾ, ਰਾਜ ਕੁਮਾਰੀ, ਇੰਦਰਜੀਤ ਕਲੇਰ, ਪਰਮਿੰਦਰ ਲਾਲ ਮੱਖਣ, ਮਨਦੀਪ ਚਾਹਲ, ਸੁਭਮ ਸ਼ਰਮਾ, ਪਿਆਰਾ ਸਿੰਘ, ਵਿਨੋਦ ਕੁਮਾਰ, ਗੁਰਮੀਤ ਲਾਲ, ਰਾਮ ਮੂਰਤੀ, ਸੁਰਜੀਤ ਲਾਲ, ਸੋਨੂੰ, ਮਨਦੀਪ ਕੁਮਾਰ, ਬਲਵਿੰਦਰ ਕੁਮਾਰ, ਰਿਸ਼ਵ ਆਦਿ ਹਾਜ਼ਰ ਸਨ।

Post a Comment

0 Comments