ਮਾਤਾ ਚਰਨਜੀਤ ਕੌਰ ਜੀ ਦੇ ਅੰਤਿਮ ਸੰਸਕਾਰ ਮੌਕੇ ਰਾਜਨੀਤਿਕ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਆਦਮਪੁਰ 2 ਦਸੰਬਰ (ਬਲਬੀਰ ਕਰਮ, ਰਾਜੀਵ ਸਿੰਗਲਾ):- ਆਦਮਪੁਰ ਅਜੀਤ ਦੇ ਪੱਤਰਕਾਰ ਹਰਪ੍ਰੀਤ ਸਿੰਘ ਦੀ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਪਤਨੀ ਮਾਸਟਰ ਰੇਸ਼ਮ ਸਿੰਘ ਵਾਸੀ ਚੋਮੋਂ ਅਕਾਲ ਚਲਾਣਾ ਕਰਕੇ ਗੁਰੂ ਚਰਨਾਂ 'ਚ ਜਾ ਵਿਰਾਜੇ ਹਨ। ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਚੋਮੋਂ ਵਿਖੇ ਕਰ ਦਿੱਤਾ ਗਿਆ ਹੈ। ਅੰਤਿਮ ਸੰਸਕਾਰ ਦੇ ਮੌਕੇ ਉੱਘੇ ਰਾਜਨੀਤਿਕ, ਸਮਾਜਿਕ ਤੇ ਪੱਤਰਕਾਰ ਭਾਈਚਾਰੇ ਵੱਲੋਂ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਝਾ ਕੀਤਾ। ਜਿਨ੍ਹਾਂ 'ਚ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਪਰਮਜੀਤ ਸਿੰਘ ਰਾਏਪੁਰ, ਕੁਲਵਿੰਦਰ ਟੋਨਾ, ਮਲਕੀਤ ਸਿੰਘ ਦੋਲਤਪੁਰ, ਬਲਜੀਤ ਸਿੰਘ ਪਧਿਆਣਾ, ਬਲਵਿੰਦਰ ਸਿੰਘ ਕਾਲਰਾ, ਸਰਪੰਚ ਜਸਪਾਲ ਸਿੰਘ, ਮੇਜਰ ਸਿੰਘ, ਸੰਜੀਵ ਗਾਂਧੀ, ਮਨਮੋਹਨ ਸਿੰਘ ਬਾਬਾ, ਧਰਮਪਾਲ ਲੇਸੜੀਵਾਲ, ਜੋਗਿੰਦਰ ਪਾਲ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਦੇ ਨਮਿਤ ਪਾਠ ਤੇ ਅੰਤਿਮ ਅਰਦਾਸ 11 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਚੋਮੋਂ ਵਿਖੇ ਹੋਵੇਗੀ।

Post a Comment

0 Comments