ਏਕਤਾ ਸੰਗਠਨ ਦੀ ਸ਼ੁਰੂਆਤ ਮੌਕੇ ਵਿਚਾਰ ਘੋਸ਼ਟੀ ਅਤੇ ਸਨਮਾਨ ਸਮਾਰੋਹ ਹੋਇਆ ਮੁਕੰਮਲ

ਫਗਵਾੜਾ- ਬਿਊਰੌਂ : ਇਕਨੋਮਿਕ ਐਂਡ ਨੌਲੇਜ ਟ੍ਰਾਂਸਫਾਰਮੇਸ਼ਨ ਸੰਗਠਨ ਦੇ ਸ਼ੁਰੂਵਾਤ ਮੌਕੇ ਕਨਵੀਨਰ ਸਤਵਿੰਦਰ ਮਦਾਰਾ ਦੀ ਦੇਖਰੇਖ ਅਧੀਨ ਸੰਵਿਧਾਨ ਦਿਵਸ ਤੇ ਭਾਰਤ ਸਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨੂੰ ਸਪਰਪਿਤ ਐਤਵਾਰ 26 ਨਵੰਬਰ ਸਵੇਰੇ 10 ਤੋਂ 4 ਸ਼੍ਰੀ ਗੁਰੂ ਰਵਿਦਾਸ ਮੰਦਿਰ, ਚਕ ਹਕੀਮ, ਜੀ ਟੀ ਰੋਡ, ਫਗਵਾੜਾ ਜਿਲਾ ਕਪੂਰਥਲਾ ਵਿਖੇ ਰਾਸ਼ਟਰ ਪੱਧਰੀ ਵਿਚਾਰ ਘੋਸਟੀ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
           ਜਿਸ ਵਿਚ ਸੰਗਠਨ ਕਨਵੀਨਰ ਸਤਵਿੰਦਰ ਮਦਾਰਾ ਨੇ ਦੱਸਿਆ ਕਿ ਸਮਾਗਮ ਦੌਰਾਨ ਮਾਣਯੋਗ ਪਰਸ਼ੋਤਮ ਕਲੇਰ ਪ੍ਰਿੰਸਿਪਲ ਪੂਰਨ ਚੰਦ ਇੰਟਰਨੈਸ਼ਨਲ ਸਕੂਲ ਜਲੰਧਰ ਵਲੋਂ ਭੀਮ ਤੇਰੀ ਕਲਮ ਦਾ ਐਸਾ ਕਮਾਲ ਦੇਖਾ, ਮੇਰੀ ਨਹੀਂ ਸਭ ਦੀ ਕਿਸਮਤ ਦੀ ਚਮਕੀ ਰੇਖਾ ਗੀਤ ਨਾਲ ਸਮਾਗਮ ਦਾ ਆਗਾਜ਼ ਹੋਇਆ ਮਾਣਯੋਗ ਆਰ ਬਿਰਦੀ ਚੈਅਰਮੈਨ ਸ਼ਾਂਤੀ ਇੰਡਿਆ ਬਾਇਲਰਜ਼ , ਐਸ.ਸੀ ਐਂਟਰਪ੍ਰੀਨਿਓਰ ਚੈਂਬਰ ਆਫ ਪੰਜਾਬ ਐਨ ਐਸ ਐਸ ਐਚ, ਐਮ ਐਸ ਐਮ ਈ, ਭਾਰਤ ਸਰਕਾਰ ਸਲਾਹਕਾਰ ਮੈਂਬਰ, ਜਲੰਧਰ ਵਲੋਂ ਦੱਸਿਆ ਗਿਆ ਕਿ ਕਿਸੇ ਸਮੇਂ ਬੁਟਾ ਮੰਡੀ ਜਲੰਧਰ ਲੈਧਰ ਮੰਡੀ ਅਖਵਾਇਆ ਕਰਦੀ ਸੀ ਅਤੇ ਅਜ ਉਥੇ ਲੈਧਰ ਦੇ ਕੰਮ ਦੀ ਜਗ੍ਹਾ ਰੱਧੀ ਕੁਆੜ੍ਹ ਦਾ ਹੰਭ ਬਣ ਚੁੱਕਿਆ ਹੈ ਜਿਸ ਨਾਲ ਜਲੰਧਰ ਦੀ ਵਿਆਪਾਰ ਦਸ਼ਾ ਕਾਫੀ ਖਸਤਾ ਹੋ ਗਈ ਮਾਣਯੋਗ ਕੇਵਲ ਕ੍ਰਿਸ਼ਨ ਨਿਰਦੇਸ਼ਕ ਪ੍ਰਬੰਧਕ ਮਾਤਾ ਸਵਿਤਰੀ ਬਾਈ ਫੂਲੇ ਲਾਇਬ੍ਰੇਰੀ ਐਂਡ ਕੋਚਿੰਗ ਸੈਂਟਰ ਗੁਰਦਾਸਪੁਰ ਵਲੋਂ ਦੱਸਿਆ ਗਿਆ ਕਿ ਮੈਂ ਪਹਿਲਾ ਬੋਹੁਤ ਕਟੱੜ ਧਾਰਮਿਕ ਖਿਆਲਾਤਾਂ ਦਾ ਸੀ ਪਰ ਜਦ ਸਾਹਿਬ ਕਾਂਸ਼ੀ ਰਾਮ ਅਤੇ ਡਾਕਟਰ ਅੰਬੇਡਕਰ ਜੀ ਦੀ ਜ਼ਿੰਦਗੀ ਨਾਮਾ ਪੜ੍ਹਿਆ ਤਾਂ ਰੂਹ ‍ ਝੰਜੋੜ ਗਈ ਅਤੇ ਤਨ ਮਨ ਦਿਲ ਸਮਾਜਿਕ ਦਾਇਰੇ ਵਿਚ ਬਦਲ ਗਿਆ ਜਿਸ ਕਾਰਨ ਅੱਜ ਮੇਰੇ ਇਲਾਕੇ ਵਿਚ ਮੇਰੇ ਅਤੇ ਮੇਰੇ ਸਾਥੀਆਂ ਵੱਲੋਂ ਜ਼ਰੂਰਤਮੰਦਾਂ ਲਈ ਕੰਪਿਊਟਰ ਸੈਂਟਰ ਬੱਚਿਆਂ ਦੀ ਵਿਦਿਆ ਪੜ੍ਹਾਈ ਲਈ ਲਾਇਬ੍ਰੇਰੀ ਖੋਲੀ ਗਈ ਮਾਨਯੋਗ ਸੁਖਦੇਵ ਕੁਮਾਰ ਪ੍ਰਬੰਧਕ ਨਿਰਦੇਸ਼ਕ ਫਰੇਸ਼ਜੋਨ ਚਿਕਨ ਫਾਰਮ ਉਤਪਾਦਕ ਕੰਪਨੀ ਨਵਾਂਸ਼ਹਿਰ ਵਲੋਂ ਦੱਸਿਆ ਗਿਆ ਕਿ ਮੇਹਨਤ ਲਗਨ ਤੇ ਕਾਰੋਬਾਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਤਿਥੀ ਨੂੰ ਬਦਲਿਆ ਜਾ ਸਕਦਾ ਹੈ ਮਾਨਯੋਗ ਸੁਖਬੀਰ ਸਿੰਘ ਨਿਰਦੇਸ਼ਕ ਪ੍ਰਬੰਧਕ ਡਾਕਟਰ ਭੀਮ ਰਾਓ ਅੰਬੇਡਕਰ ਯਾਦਗਾਰੀ ਲਾਇਬ੍ਰੇਰੀ ਬਠਿੰਡਾ ਵਲੋਂ ਦਸਿਆ ਗਿਆ ਕਿ ਉਹਨਾਂ ਵੱਲੋ ਐਸ ਐਸ ਵਿਚ ਵਿਦਿਆ ਹਾਸਿਲ ਕੀਤੀ ਗਈ ਜਿਸ ਉਪਰਾਂਤ ਅੱਜ ਸਮਾਜ ਵਿਚ ਸਮਜਿਕ ਗਤੀਵਿਧੀਆ ਦੌਰਾਨ ਆਪਣਾ ਯੋਗਦਾਨ ਦੇਨ ਲਈ ਸਦਾ ਤਿਆਰ ਰਹਿੰਦੇ ਹਨ। ਇਹਨਾ ਤੋਂ ਇਲਾਵਾ ਬਲਵਿੰਦਰ ਪਵਾਰ ਮਨੋਹਰ ਲਾਲ ਬੋਧ ਗੁਰਦਿਆਲ ਜੱਸਲ ਇੰਦਰਜੀਤ ਕਾਜਲਾ ਸੁਖਬੀਰ ਕੁਮਾਰ ਜਸਵੰਤ ਰਾਇ ਰਵਿੰਦਰ ਬਿਰਦੀ ਪ੍ਰਿੰਸੀਪਲ ਪਰਸ਼ੋਤਮ ਕਲੇਰ ਡਾਕਟਰ ਰਾਜਿੰਦਰ ਕੁਮਾਰ ਦਿਨੇਸ਼ ਥਾਪਰ ਯੋਧਾ ਮੱਲ ਵਲੋਂ ਵੱਖ ਵੱਖ ਲਫ਼ਜ਼ ਜਿਵੇਂ ਮੰਨਕੇ ਬੇਗ਼ਮਪੁਰਾ ਅਧਾਰ ਬਾਬਾ ਸਾਹਿਬ ਸਵਿਧਾਨ ਬਣਾਇਆ, ਕਭੀ ਫੁਰਸਤ ਮਿਲੇ ਤੋ ਪੜ੍ਹਨਾ ਮੈ ਭਾਰਤ ਕਾ ਸਵਿਧਾਨ ਹੂੰ, ਅਜਿਹੇ ਸ਼ਬਦਾਂ ਭਰੇ ਗੀਤਾਂ ਅਤੇ ਰੁਬਾਈਆਂ ਰਾਹੀਂ ਬਾਬਾ ਸਾਹਿਬ ਜੀ ਦੇ ਗੁਣਾਂ ਦਾ ਗੁਣਗਾਨ ਕੀਤਾ ਤੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਬਾਰੇ ਵੱਖ ਵੱਖ ਵਿਚਾਰਾਂ ਸੰਗ ਚਾਨਣਾ ਪਾਇਆ। ਹਮਸਫ਼ਰ ਸੋਸ਼ਲ ਵੈਲਫੇਅਰ ਯੂਥ ਕਲੱਬ ਦੇ ਪ੍ਰਧਾਨ ਤੇ ਐਮ ਐਸ ਐਮ ਈ ਪ੍ਰਮੋਸ਼ਨ ਕੌਂਸਲ ਇੰਡਿਆ ਦੇ ਸਰਕਲ ਡਾਇਰੈਕਟਰ ਰੋਹਿਤ ਭਾਟੀਆ ਵਲੋਂ ਸਮਾਜ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਦੇ ਵੱਖ ਵੱਖ ਪੀ ਐਮ ਈ ਜੀ ਪੀ ਅਤੇ ਐਮ ਐਸ ਐਮ ਈ ਮਨੁਫੈਕਚਰਿੰਗ, ਸਰਵਿਸ, ਐਗਰੀਕਲਚਰ, ਬੈਕਰੀ, ਮਿਲਕ ਪ੍ਰੋਸੈਸਿੰਗ, ਬਕਰੀ ਪਾਲਣ ਪਸ਼ੂ ਪਾਲਣ, ਡਾਇਰੀ ਯੂਨਿਟਾਂ ਅਤੇ ਨਵੇਕਲੇ 10 ਲੱਖ ਤੋਂ 50 ਲੱਖ ਦੇ 25 ਪ੍ਰਤੀਸ਼ਤ ਤੋਂ 35 ਪ੍ਰਤੀਸ਼ਤ ਦੇ ਸਬਸਿਡੀ ਅਧੀਨ ਉਚੇਚੇ ਤੌਰ ਤੇ ਪ੍ਰੋਜੇਕਟਾਂ ਬਾਰੇ ਚਾਨਣਾ ਪਾ ਕੇ ਸੰਬੋਧਤ ਕੀਤਾ ਗਿਆ  ਇਸ ਮੌਕੇ ਏਕਤਾ ਸੰਗਠਨ ਕਨਵੀਨਰ ਸਤਵਿੰਦਰ ਮਦਾਰਾ ਤੇ ਸਾਥੀਆਂ ਵਲੋਂ ਰੋਹਿਰ ਭਾਟੀਆ ਸੁਖਦੇਵ ਕੁਮਾਰ ਰਾਜੇਸ਼ ਬਿਰਦੀ ਧਰਮਪਾਲ ਕਠਾਰ ਯਸ਼ਪਾਲ ਬੋਧ ਅਮਨਦੀਪ ਸਿੱਧੂ ਕ੍ਰਿਸ਼ਨ ਕੁਮਾਰ ਬਲਬੀਰ ਮਾਹੀ ਗੁਲਸ਼ਨ ਕੁਮਾਰ ਲੁਧਿਆਣਾ ਇਕਾਨੋਮੀ ਕੈਟਾਗਰੀ ਵਿਚ ਡਾਕਟਰ ਅੰਬੇਡਕਰ ਸਨਮਾਨ ਅਤੇ ਪਰਸ਼ੋਤਮ ਕਲੇਰ ਕੇਵਲ ਕ੍ਰਿਸ਼ਨ ਸੁਖਵੀਰ ਹੁਸਨ ਲਾਲ ਪਰਮਜੀਤ ਜੱਸਲ ਵਰੁਣ ਕਲੇਰ ਰਾਜੇਸ਼ ਬਿਰਦੀ ਨੂੰ ਵਿਦਿਅਕ ਅਧਾਰੇ ਵਿਚ ਯੋਗਦਾਨ ਦੇਣ ਲਈ ਡਾਕਟਰ ਅੰਬੇਡਕਰ ਸਨਮਾਨ ਨਾਲ ਨਵਾਜਿਆ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਚਰਨਜੀਤ ਪੁਆਰੀ ਦੁਆਰਾ ਅਦਾ ਕੀਤੀ ਗਈ। ਇਸ ਮੌਕੇ ਜੰਮੂ ਕਸ਼ਮੀਰ ਹਰਿਆਣਾ ਚੰਡੀਗੜ੍ਹ ਉਨਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਡਾਕਟਰ ਅੰਬੇਡਕਰਬਾਦੀ ਸਮਾਜਵਾਦੀ ਸੋਸ਼ਲ ਐਕਟਿਵਿਸਟਾਂ ਨੇ ਹਿੱਸਾ ਲਿਆ।

Post a Comment

0 Comments