ਮੂਲ ਚੰਦ ਸ਼ਰਮਾ ਨਾਲ਼ ਰੂ ਬ ਰੂ 14 ਨੂੰ

ਭਵਾਨੀਗੜ੍ਹ (ਬਿਊਰੋ) : ਸਥਾਨਿਕ ਸਾਹਿਤ ਸਿਰਜਣਾ ਮੰਚ ਦਾ ਮਾਸਿਕ ਸਾਹਿੱਤਕ ਸਮਾਗਮ 14 ਜਨਵਰੀ ਐਤਵਾਰ ਨੂੰ ਸਵੇਰੇ 10 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਪੁਲਿਸ ਥਾਣਾ ਵਿਖੇ ਹੋਵੇਗਾ। 
           ਇਸ ਵਿੱਚ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ :) ਦੇ ਮੀਤ ਪ੍ਰਧਾਨ ਅਤੇ ਸਥਾਪਿਤ ਗੀਤਕਾਰ ਮੂਲ ਚੰਦ ਸ਼ਰਮਾ ਮਹਿਮਾਨ ਵਜੋਂ ਹਾਜ਼ਰੀਨ ਦੇ ਰੂ ਬ ਰੂ ਹੋ ਕੇ ਆਪਣੇ ਨਿੱਜੀ, ਪਰਿਵਾਰਕ ਅਤੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਨ ਤੋਂ ਇਲਾਵਾ ਆਪਣੀਆਂ ਚੋਣਵੀਆਂ ਰਚਨਾਵਾਂ ਵੀ ਤਰੰਨਮ ਵਿੱਚ ਪੇਸ਼ ਕਰਨਗੇ। 
           ਪ੍ਰੈਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ ਨੇ ਦੱਸਿਆ ਕਿ ਸਾਡੀ ਇਹ ਨਵ-ਗਠਿਤ ਸੰਸਥਾ ਦੀ ਉਮਰ ਅਜੇ ਮਹਿਜ ਦੋ ਮਹੀਨਿਆਂ ਦੀ ਹੈ। ਨਵੰਬਰ ਵਿੱਚ ਸਾਧਾਰਨ ਸਾਹਿਤਕ ਇਕੱਤਰਤਾ ਅਤੇ ਦਸੰਬਰ ਵਿੱਚ ਪ੍ਰਸਿੱਧ ਆਲੋਚਕ ਤੇ ਲੇਖਿਕਾ ਅਰਵਿੰਦਰ ਕੌਰ ਕਾਕੜਾ ਨਾਲ਼ ਰੂ ਬ ਰੂ ਤੋਂ ਬਾਅਦ ਇਹ ਤੀਸਰਾ ਮਹੀਨਾ ਵਾਰ ਸਮਾਗਮ ਹੈ। ਉਨ੍ਹਾਂ ਨੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਹੋਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਵੀ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

Post a Comment

0 Comments