22 ਜਨਵਰੀ ਹਿੰਦੂ ਸਮਾਜ ਲਈ ਬਣੇਗਾ ਇੱਕ ਵੱਡਾ ਦਿਨ

ਜਲੰਧਰ :- ਹਿੰਦੂ ਸਮਾਜ ਲਈ ਇੱਕ ਬਹੁਤ ਹੀ ਵੱਡਾ ਦਿਨ ਹੋਣ ਜਾ ਰਿਹਾ ਹੈ 22 ਜਨਵਰੀ ਦਾ । ਜਿਸ ਦਿਨ ਹਿੰਦੂ ਸਮਾਜ ਦਾ ਮੱਕਾ ਕਹੀ ਜਾਣ ਵਾਲੀ ਸ੍ਰੀ ਰਾਮ ਜੀ ਦੀ ਅਯੁੱਧਿਆ ਦੇ ਦੁਆਰ ਖੁੱਲ੍ਹਣਗੇ। ਇਹ ਸ਼ਬਦ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਮੀਡੀਆ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਹੇ ।
ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਦੀ ਅਗਵਾਈ ਹੇਠ ਸ੍ਰੀ ਹਨੂੰਮਾਨ ਮੰਦਿਰ ਮਖ਼ਦੂਮਪੁਰਾ ਜਲੰਧਰ ਵਿੱਚ ਸ਼ਰਧਾਲੂਆਂ ਲਈ ਲੰਗਰ ਲਗਾਏ ਜਾਣਗੇ ਅਤੇ ਅਯੁੱਧਿਆ ਵਿੱਚ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਦਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਇਸ ਮੋਕੇ ਸ੍ਰੀ ਅਰੋੜਾ ਨੇ ਸਾਰਿਆਂ ਨੂੰ ਹੀ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕਰਦਿਆਂ ਕਿਹਾ ਕਿ 22 ਜਨਵਰੀ ਨੂੰ ਬਣਨ ਜਾ ਰਹੇ ਹਿੰਦੂ ਸਮਾਜ ਦੇ ਵਿਸ਼ੇਸ਼ ਦਿਨ ਦੇ ਗਵਾਹ ਬਣਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਿਰਕਤ ਜ਼ਰੂਰ ਕਰੋ । 
ਇਸ ਮੋਕੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਦੇ ਨਾਲ ਉੱਤਰ ਭਾਰਤ ਦੇ ਮੀਤ ਪ੍ਰਧਾਨ ਸਰਬਣ ਰਾਜਾ, ਪੰਜਾਬ ਉਪ ਚੇਅਰਮੈਨ ਪਵਨ ਕੁਮਾਰ ਟੀਨੂੰ, ਮੀਡੀਆ ਪ੍ਰਭਾਰੀ ਰੋਹਿਤ ਦੱਤਾ, ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਬਾਘਾ, ਜੌਨੀ ਬਾਊਸਰ, ਆਰੋਹੀ ਕੁਮਾਰ, ਗੁਰਪ੍ਰੀਤ ਸਿੰਘ, ਗੋਰਵ ਕੁਮਾਰ, ਰਵੀ ਕੁਮਾਰ, ਸ਼ਿਵਮ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਸਾਰੇ ਭਾਰਤੀਆਂ ਨੂੰ ਹੀ ਆਪਣੇ ਘਰਾਂ ਵਿੱਚ ਦੀਪਮਾਲਾ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕੀਤੀ।

Post a Comment

0 Comments