ਮਾਘ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਚਹੇੜੂ ਵਿੱਖੇ ਹਜ਼ਾਰਾ ਸੰਗਤਾਂ ਹੋਈਆਂ ਨਤਮਸਤਕ


ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ

ਅਮਰਜੀਤ ਸਿੰਘ ਜੰਡੂ ਸਿੰਘਾ : ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਮਨਾਇਆ ਗਿਆ। ਅੱਜ ਮਾਘ ਮਹੀਨੇ ਦੀ ਸੰਗਰਾਂਦ ਦੇ ਸਮਾਗਮਾਂ ਦੇ ਸੰਬੰਧ ਵਿੱਚ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਪਰਵੀਨ ਕੁਮਾਰ ਜੀ ਹੈਡ ਗ੍ਰੰਥੀ ਡੇਰਾ ਚਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਰਾਗ ਰਤਨ ਕੀਰਤਨੀ ਜਥਾ ਬੂਟਾ ਮੰਡੀ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ ਡੇਰਾ ਚਹੇੜੂ, ਸੰਤ ਮੀਰਾ ਬਾਈ ਭਜਨ ਮੰਡਲੀ ਬੀਬੀਆਂ ਦਾ ਜਥਾ ਭੁੱਲਾ ਰਾਈ, ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ, ਮੇਜਰ ਸਿੰਘ ਮਹਿਤਪੁਰ, ਗਾਇਕ ਲਖਵਿੰਦਰ ਲੱਕੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਗਾਇਨ ਕਰਕੇ ਨਿਹਾਲ ਕੀਤਾ। ਇਸ ਸਮਾਗਮ ਮੌਕੇ ਹੰਸ ਰਾਜ ਭਵਾਨੀਪੁਰ, ਐਡਵੋਕੇਟ ਬਲਵਿੰਦਰ ਕੁਮਾਰ ਹਲਕਾ ਕਰਤਾਰਪੁਰ ਬਸਪਾ ਇੰਚਾਰਜ਼ ਵੀ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪੁੱਜੇ। ਇਸ ਮੌਕੇ ਤੇ ਸੰਤ ਟਹਿਲ ਨਾਥ ਨੰਗਲ ਖੇੜਾ ਵਾਲੇ, ਮਹੰਤ ਅਵਤਾਰ ਦਾਸ ਚਹੇੜੂ ਵਾਲੇ ਤੇ ਹੋਰ ਮਹਾਂਪੁਰਸ਼ਾਂ ਨੇ ਵੀ ਸੰਗਤਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਅੱਜ ਸ਼ੰਗਰਾਂਦ ਦੇ ਸਮਾਗਮ ਦੌਰਾਨ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਡੇਰਾ ਚਹੇੜੂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਗਿਆ। ਇਸ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਧਾਨ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ। ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾ ਵੱਲੋਂ ਬਾਖੂਬੀ ਨਿਭਾਈ ਗਏ। ਅੱਜ ਸੰਗਰਾਂਦ ਦੇ ਸਮਾਗਮਾਂ ਮੌਕੇ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਐਡਵੋਕੇਟ ਬਲਵਿੰਦਰ ਕੁਮਾਰ, ਬਲਵਿੰਦਰ ਬੰਗਾ ਕੋਟ ਕਲਾਂ, ਪਰਮਜੀਤ ਮਹਿਮੀ, ਕੋਵਲ ਕ੍ਰਿਸਨ ਸੰਧੂ, ਰੋਸ਼ਨ ਢੰਡਾ, ਪਰਮਜੀਤ ਗੋਰਾਇਆ, ਐਡਵੋਕੇਟ ਪੁਨ ਕੁਮਾਰ ਬੈਂਸ ਜੰਡੂ ਸਿੰਘਾ, ਰਾਕੇਸ਼ ਮਾਹੀ, ਜਸਵਿੰਦਰ ਬਿੱਲਾ, ਕੇਵਲ ਸਰਹਾਲੀ, ਸੂਬੇਦਾਰ ਲਹਿਬਰ ਸਿੰਘ, ਬਿੰਦਰ ਜੈਤੇਵਾਲੀ, ਭਗਤ ਰਾਮ ਜੈਤੇਵਾਲੀ, ਬਲਦੇਵ ਮੱਲ ਲੁਧਿਆਣਾ, ਸੁਮਤਿਰੀ ਦੇਵੀ, ਨੀਲਮ ਰਾਣੀ, ਸੁਰਜੀਤ ਕੌਰ, ਰਾਣੀ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।    


Post a Comment

0 Comments