ਪਠਾਨਕੋਟ ਦੀ ਮਹੀਨਾਵਾਰ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ : ਡਾਕਟਰ ਖੇੜਾ


ਪਠਾਨਕੋਟ : ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲੀਪ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਤਰਲੋਕ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਸੰਸਥਾ ਦੇ ਜ਼ਿਲ੍ਹਾ ਦਫ਼ਤਰ ਅਪਾਰ ਆਇਰਨ ਸਟੋਰ ਸਰਨਾ ਜ਼ਿਲ੍ਹਾ ਪਠਾਨਕੋਟ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਪਰਸਨਲ ਸੈਕਟਰੀ ਹੁਸਨ ਲਾਲ ਸੂੰਢ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਇਸ ਮੌਕੇ ਸੰਸਥਾ ਵੱਲੋਂ ਪਿਛਲੇ ਸਾਲ ਕੀਤੀਆਂ ਮੀਟਿੰਗਾਂ ਅਤੇ ਹੋਰ ਕਾਰੁਗਜ਼ਾਰੀ ਬਾਰੇ ਆਈ ਹੋਈ ਟੀਮ ਨਾਲ ਵਿਚਾਰ ਵਿਟਾਂਦਰੇ ਕੀਤੇ ਗਏ। ਸਾਲ 2024 ਦੀਆਂ ਨਵੀਆਂ ਨੀਤੀਆਂ ਤਹਿ ਕੀਤੀਆਂ ਗਈਆਂ । ਪਿਛਲੇ ਸਾਲ ਦੀ ਤਰ੍ਹਾਂ ਮੀਟਿੰਗਾਂ ਬਾਰੇ ਵੀ ਨਵੀਂਆਂ ਲਿਸਟਾਂ ਤਿਆਰ ਕਰਕੇ ਚੇਅਰਮੈਨ ਅਤੇ ਪ੍ਰਧਾਨਾਂ ਨੂੰ ਸੌਂਪੀਆਂ ਗਈਆਂ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਵਿਧਾਨ ਦੁਆਰਾ ਸਾਨੂੰ ਅਧਿਕਾਰ ਤਾਂ ਬਹੁਤ ਮਾਤਰਾਂ ਵਿੱਚ ਮਿਲੇ ਹੋਏ ਹਨ ਪ੍ਰੰਤੂ ਸਾਨੂੰ ਪੂਰਨ ਜਾਣਕਾਰੀ ਨਾ ਹੋਣ ਕਰਕੇ ਹੀ ਸਾਨੂੰ ਦੁੱਖ ਝੱਲਣੇ ਪੈ ਰਹੇ ਹਨ । ਅੰਤ ਵਿੱਚ ਸੰਸਥਾ ਵੱਲੋਂ ਕੁਝ ਅਹਿਮ ਫੈਸਲੇ ਵੀ ਲਏ ਗਏ। ਸੰਸਥਾ ਵੱਲੋਂ ਕੁਝ ਅਹੁਦੇਦਾਰਾਂ ਨੂੰ ਦੁਬਾਰਾ ਕਾਰਡ ਦੇ ਕੇ ਇੱਕ ਸਾਲ ਲਈ ਨਿਯੁਕਤ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਰੀਤੂ ਸਿੰਘ ਚੇਅਰਪਰਸਨ ਇਸਤਰੀ ਵਿੰਗ, ਸੋਨਮ ਦੇਵੀ ਪ੍ਰਧਾਨ ਇਸਤਰੀ ਵਿੰਗ ਘਰੋਟਾ, ਗੁਰਮੀਤ ਕੁਮਾਰ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ,ਮਦਨ ਲਾਲ ਚੇਅਰਮੈਨ ਐਂਟੀ ਕ੍ਰਾਇਮ ਸੈੱਲ, ਮੋਹਨ ਲਾਲ ਪ੍ਰਧਾਨ ਬਲਾਕ ਪਠਾਨਕੋਟ, ਮਹੁੰਮਦ ਸਾਲੀਮ ਉਪ ਚੇਅਰਮੈਨ, ਗੁਰਮੀਤ ਸਿੰਘ ਮੀਤ ਪ੍ਰਧਾਨ,ਓਮ ਪ੍ਰਕਾਸ਼, ਮਨੋਹਰ ਲਾਲ, ਜੋਗਿੰਦਰ ਪਾਲ, ਰਾਕੇਸ਼ ਕੁਮਾਰ, ਕਰਨਦੀਪ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਭਾਗ ਲਿਆ।

Post a Comment

0 Comments