ਸਿਖਿਆ ਤੋਂ ਬਗੈਰ ਕੋਈ ਵੀ ਇਨਸਾਨ ਅੱਗੇ ਨਹੀਂ ਵੱਧ ਸਕਦਾ, ਬਚਿਆਂ ਨੂੰ ਵੱਧ ਤੋਂ ਵੱਧ ਸਿਖਿਅਤ ਕਰੋ : ਸੰਤ ਕ੍ਰਿਸ਼ਨ ਨਾਥ ਜੀ
ਜਲੰਧਰ 25 ਜਨਵਰੀ (ਅਮਰਜੀਤ ਸਿੰਘ)- ਅੱਜ ਦੇ ਯੁੱਗ ਵਿੱਚ ਹਰ ਇੱਕ ਇਨਸਾਨ ਦਾ ਸਿਖਿਅਤ ਹੋਣਾ ਬਹੁਤ ਜਰੂਰੀ ਹੈ, ਸਿਖਿਅਤ ਇਨਸਾਨ ਹੀ ਅੱਗੇ ਵੱਧ ਕੇ ਤਰੱਕੀ ਲੀਹਾਂ ਪਾਰ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਚੇਅਰਮੈਨ ਤੇ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਜੈਤੇਵਾਲੀ ਸਕੂਲ ਵਿੱਚ ਕਰਵਾਏ ਇਕ ਸਨਮਾਨ ਸਮਾਰੋਹ ਦੌਰਾਨ ਸਕੂਲੀ ਬਚਿਆਂ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਹ ਸਨਮਾਨ ਸਮਾਰੋਹ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਪਿੰਡ ਜੈਤੇਵਾਲੀ ਵਿਖੇ ਪਿ੍ਰੰਸੀਪਲ ਹਰਦੀਪ ਕੌਰ ਦੀ ਵਿਸ਼ੇਸ਼ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸ ਵਿੱਚ ਸੰਤ ਕ੍ਰਿਸ਼ਨ ਨਾਥ ਜੀ, ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੂਮੇਲੀ ਦੇ ਪਿ੍ਰੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ, ਮੈਡਮ ਅਮਰਪਾਲ ਕੌਰ ਜੰਡੂ ਸਿੰਘਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਜੈਤੇਵਾਲੀ ਸਕੂਲ ਦੇ ਕੁਝ ਬਚਿਆਂ ਨੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੂਮੇਲੀ ਵਿਖੇ ਕਰਵਾਏ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਦੇ ਹੋਏ ਜੈਤੇਵਾਲੀ ਸਕੂਲ ਦਾ ਨਾਂਅ ਰੋਸ਼ਨ ਕੀਤਾ ਸੀ। ਇਨ੍ਹਾਂ ਬਚਿਆਂ ਨੂੰ ਉਚੇਚੇ ਤੋਰ ਤੇ ਸਨਮਾਨਿੱਤ ਕਰਨ ਵਾਸਤੇ ਇਹ ਸਮਾਗਮ ਵਿੱਚ ਪਿ੍ਰੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ, ਮੈਡਮ ਅਮਰਪਾਲ ਕੌਰ ਜੰਡੂ ਸਿੰਘਾ ਜੈਤੇਵਾਲੀ ਸਕੂਲ ਵਿੱਖੇ ਪੁੱਜੇ। ਜਿਨਾਂ ਨੇ ਜੈਤੂ ਬਚਿਆਂ ਨੂੰ ਕਾਲਜ ਵੱਲੋਂ ਇਨਾਮ ਤਕਸੀਮ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਡਾ. ਗੁਰਨਾਮ ਸਿੰਘ ਰਸੂਲਪੁਰ, ਮੈਡਮ ਅਮਰਪਾਲ ਕੌਰ ਜੰਡੂ ਸਿੰਘਾ ਤੇ ਐਥਲੈਟਿਕਸ ਕੋਚ ਭਗਵੰਤ ਸਿੰਘ ਜੈਤੇਵਾਲੀ ਨੇ ਆਪਣੇ ਸੰਬੋਧਨ ਵਿੱਚ ਬਚਿਆਂ ਨੂੰ ਜਿੰਦਗੀ ਵਿੱਚ ਅੱਗੇ ਵੱਧਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੱਚਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਕਿਹਾ ਅਗਰ ਇਨਸਾਨ ਆਪਣੇ ਮੰਨ੍ਹ ਵਿੱਚ ਪ੍ਰੱਣ ਕਰਕੇ ਆਪਣੀ ਮੰਜਿਲ ਦਾ ਰਸਤਾ ਲੱਭ ਲਵੇ ਤਾਂ ਉਹ ਮੇਹਨਤ ਕਰਦੇ ਹੋਏ ਉਸ ਮੰਜਿਲ ਦੀ ਪ੍ਰਾਪਤੀ ਕਰ ਸਕਦਾ ਹੈ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਜੀ ਨੇ ਡਾ. ਗੁਰਨਾਮ ਸਿੰਘ ਰਸੂਲਪੁਰ, ਮੈਡਮ ਅਮਰਪਾਲ ਕੌਰ ਜੰਡੂ ਸਿੰਘਾ ਤੇ ਕੋਚ ਭਗਵੰਤ ਸਿੰਘ, ਅਮਰਜੀਤ ਸਿੰਘ ਜੰਡੂ ਸਿੰਘਾ, ਪਿ੍ਰੰਸੀਪਲ ਹਰਦੀਪ ਕੌਰ ਤੇ ਹੋਰ ਸਕੂਲ ਸਟਾਫ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਉਨ੍ਹਾਂ ਸਭ ਨੂੰ ਸਿਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਭੁੱਲਾ ਰਾਮ ਸੁਮਨ, ਸ਼੍ਰੀ ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਸੈਕਟਰੀ ਕਮਲਜੀਤ ਖੋਥੜਾ, ਸੁਮਤਿਰੀ ਦੇਵੀ, ਸੂਬੇਦਾਰ ਲਹਿਬਰ ਸਿੰਘ, ਕੇਵਲ ਕਿਸ਼ਨ ਸੰਧੂ, ਬਖਸ਼ੀਸ਼ ਰਾਮ ਸਿੱਧੂ, ਬਿੰਦਰ ਜੈਤੇਵਾਲੀ ਤੋਂ ਇਲਾਵਾ ਸਕੂਲ ਸਟਾਫ ਦੇ ਮੋਹਨ ਕੁਮਾਰ ਸ਼ਿੰਗਾਰੀ, ਕੁਸਮ ਲਤਾ, ਸੁਖਵਿੰਦਰ ਕੌਰ, ਰਮਾ ਰਾਣੀ, ਰਜਨੀ ਰਾਣੀ, ਮਨਿੰਦਰ ਕੌਰ, ਮੇਨਕਾ ਦੇਵੀ, ਮਾਲਤੀ ਜ਼ੋਸ਼ੀ, ਪਰਵੀਨ, ਪਰਵੀਨ ਕੁਮਾਰੀ, ਪਰਮਵੀਰ ਕੌਰ, ਪੂਜਾ, ਪੂਜਾ ਕੁਮਾਰੀ, ਮਨੋਜਤ ਕੌਰ, ਸਰਬਜੀਤ ਕੌਰ, ਅਮਨਦੀਪ ਕੌਰ, ਵਰਿੰਦਰ ਕੌਰ, ਕਾਜਲ ਮਹੇ, ਭੁਪਿੰਦਰ ਸਿੰਘ, ਰਜ਼ਨੀ ਸ਼ਰਮਾਂ, ਪਰਮਿੰਦਰ ਕੌਰ ਤੇ ਹੋਰ ਸਕੂਲ ਸਟਾਫ ਤੇ ਪਤਵੰਤੇ ਹਾਜ਼ਰ ਸਨ।
0 Comments