ਪ੍ਰਧਾਨ ਮੰਤਰੀ ਦੇ ਸੱਦੇ ’ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਰ ‘ਚ ਕੀਤੀ ਸਫਾਈ

ਫਗਵਾੜਾ 15 ਜਨਵਰੀ (ਸ਼ਿਵ ਕੋੜਾ) ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਜਨਮ ਭੂਮੀ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਜਾ ਰਹੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਦੇਸ਼ ਭਰ ਵਿਚ ਧਾਰਮਿਕ ਅਸਥਾਨਾਂ ’ਤੇ ਸ਼ੁਰੂ ਕੀਤੀ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਲੜੀ ਵਿਚ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਫਗਵਾੜਾ ਦੇ ਜੀ.ਟੀ ਰੋਡ ’ਤੇ ਸਥਿਤ ਪ੍ਰਾਚੀਨ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਪਹੁੰਚ ਕੇ ਆਪਣੇ ਹੱਥਾਂ ਨਾਲ ਸਫਾਈ ਕੀਤੀ। ਇਸ ਦੌਰਾਨ ਮੰਦਿਰ ਪੁੱਜਣ ’ਤੇ ਕੌਮੀ ਸੇਵਕ ਰਾਮ ਲੀਲਾ ਉਤਸਵ ਕਮੇਟੀ ਦੇ ਪ੍ਰਧਾਨ ਅਰੁਣ ਖੋਸਲਾ ਦੀ ਅਗਵਾਈ ਹੇਠ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸੈਂਕੜੇ ਸਾਲਾਂ ਬਾਅਦ ਅਯੁੱਧਿਆ ਵਿੱਚ 100 ਕਰੋੜ ਤੋਂ ਵੱਧ ਲੋਕਾਂ ਦੀ ਆਸਥਾ ਪ੍ਰਫੁੱਲਤ ਹੋਣ ਜਾ ਰਹੀ ਹੈ, ਜਿਸ ਲਈ ਭਾਜਪਾ ਵੱਲੋਂ ਆਪਣੀ ਸਥਾਪਨਾ ਦੇ ਦਿਨ ਤੋਂ ਸ਼ੁਰੂ ਕੀਤੇ ਸੰਘਰਸ਼ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 22 ਜਨਵਰੀ ਦਾ ਦਿਨ ਭਾਰਤ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਹੋਵੇਗਾ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ 22 ਜਨਵਰੀ ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਸਮੂਹ ਧਾਰਮਿਕ ਸਥਾਨਾਂ ’ਤੇ ਦੀਵੇ ਜਗਾ ਕੇ ਆਪਸੀ ਏਕਤਾ ਅਤੇ ਭਾਈਚਾਰੇ ਦਾ ਸੁਨੇਹਾ ਦੇਣ। ਇਸ ਦੌਰਾਨ ਕਮੇਟੀ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ 22 ਜਨਵਰੀ ਨੂੰ ਫਗਵਾੜਾ ਦੇ ਸਾਰੇ ਮੰਦਿਰਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ ਅਤੇ ਦੀਵਾਲੀ ਤੋਂ ਵੀ ਵੱਡਾ ਰੋਸ਼ਨੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਨਿਤਿਨ ਚੱਢਾ, ਵਿਪਨ ਬੇਦੀ, ਰਾਕੇਸ਼ ਬਾਂਸਲ, ਬੱਬੂ ਸੂਦ, ਬਲਰਾਮ ਸ਼ਰਮਾ, ਸ਼ਾਮ ਲਾਲ ਗੁਪਤਾ, ਰਿੰਕੂ, ਸੰਜੀਵ ਦੁੱਗਲ ਗਾਂਧੀ, ਮੁਕੰਦ ਲਾਲ ਅਗਰਵਾਲ, ਲਾਡੀ ਖੋਸਲਾ, ਬਲਵੰਤ ਬਿੱਲੂ, ਈਸ਼ੂ, ਸ਼ਿਵ ਕਨੌਜੀਆ, ਰਾਜਨ ਨੰਬਰਦਾਰ, ਮੁਕੇਸ਼ ਸ਼ਰਮਾ, ਲਵਲੀ , ਕਿਸ਼ੋਰ ਹੀਰ, ਰਾਜੂ, ਕਮਲ ਸੈਣੀ, ਵਿਜੇ ਸਿੰਗਲਾ, ਕਿਸ਼ਨ ਲਾਲ ਬਜਾਜ, ਮਹੇਸ਼ ਬਾਂਗਾ, ਬਿੱਲੂ ਆਦਿ ਹਾਜ਼ਰ ਸਨ।

ਤਸਵੀਰ ਸਮੇਤ।

Post a Comment

0 Comments