ਪਿੰਡ ਮਦਾਰਾ ਵਿੱਚ 23ਵੇਂ ਦੋ ਦਿਨਾਂ ਕ੍ਰਿਕਟ ਟੂਰਨਾਂਮੈਂਟ ਦੀ ਹੋਈ ਸ਼ੁਰੂਆਤ

ਪਿੰਡ ਮਦਾਰਾ ਵਿੱਚ ਕ੍ਰਿਕਟ ਟੂਰਨਾਂਮੈਂਟ ਦਾ ਉਦਘਾਟਨ ਕਰਦੇ ਅਵਤਾਰ ਸਿੰਘ ਸਰੋਆ, ਸਰਪੰਚ ਸ਼ਤੀਸ਼ ਕੌਲ ਤੇ ਹੋਰ ਪਤਵੰਤੇ। 



ਸਮਾਜ ਸੇਵਕ ਅਵਤਾਰ ਸਿੰਘ ਸਰੋਆ ਨੇ ਰੀਬਨ ਕੱਟ ਕੇ ਕੀਤਾ ਕ੍ਰਿਕਟ ਟੂਰਨਾਂਮੈਂਟ ਦਾ ਸ਼ੁੱਭ ਅਰੰਭ

ਜਲੰਧਰ 11 ਫਰਵਰੀ (ਅਮਰਜੀਤ ਸਿੰਘ)- ਯੂਥ ਸਪੋਰਟਸ ਤੇ ਹੈਲਥ ਕਲੱਬ ਮਦਾਰ ਜਲੰਧਰ ਦੇ ਸਮੂਹ ਮੈਂਬਰਾਂ ਵੱਲੋਂ ਪਿੰਡ ਦੀ ਗਰਾਉਡ ਵਿੱਚ ਦੋ ਦਿਨਾਂ 23ਵੇਂ ਕਿ੍ਰਕਟ ਟੂਰਨਾਂਮੈਂਟ ਦੀ ਸ਼ੁਰੂਆਤ ਬਹੁਤ ਹੀ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਸਰਪੰਚ ਸ਼ਤੀਸ਼ ਕਲੇਰ ਨੇ ਦਸਿਆ ਕਿ ਅੱਜ ਉਦਘਾਟਨੀ ਰਸਮ ਮੌਕੇ ਮੁੱਖ ਮਹਿਮਾਨ ਵੱਜ਼ੋਂ ਉੱਘੇ ਸਮਾਜ ਸੇਵਕ ਸ. ਅਵਤਾਰ ਸਿੰਘ ਸਰੋਆ (ਡਾਲਫਿਨ ਹੋਟਲ ਵਾਲੇ) ਪੁੱਜੇ ਤੇ ਉਨ੍ਹਾਂ ਨੇ ਰੀਬਨ ਕੱਟ ਕੇ 23ਵੇਂ ਕ੍ਰਿਕਟ ਟੂਰਨਾਂਮੈਂਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬੇਅੰਤ ਕੌਰ ਸਰੋਆ, ਬਲਜੀਤ ਸਿੰਘ ਮਿਨਹਾਸ ਪੰਚ, ਅਵਤਾਰ ਸਿੰਘ ਮਿਨਹਾਸ ਵੀ ਉਚੇਚੇ ਤੋਰ ਤੇ ਪੁੱਜੇ ਜਿਨ੍ਹਾਂ ਦਾ ਸਮੂਹ ਟੂਰਨਾਂਮੈਂਟ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੈਚਾਂ ਦੀ ਸ਼ੁਰੂਆਤੀ ਰਸਮ ਮੌਕੇ ਭਾਈ ਜੀਵਨ ਸਿੰਘ ਵੱਲੋਂ ਸਤਿਗੁਰਾਂ ਦਾ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਸ. ਅਵਤਾਰ ਸਿੰਘ ਸਰੋਆ ਨੇ ਕਿਹਾ ਕਿ ਨੋਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਤੇ ਇਸ ਕਲੱਬ ਵੱਲੋਂ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾਂ ਸ਼ਲਾਘਾਯੋਗ ਕਦਮ ਹੈ ਇਹ ਉਪਰਾਲੇ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਜਿਸ ਨਾਲ ਨੋਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਕਰਸ਼ਿਤ ਹੋਣਗੇ। ਉਦਘਾਟਨੀ ਰਸਮ ਮੌਕੇ ਤੇ ਪਹਿਲਾ ਮੈਂਚ ਪਿੰਡ ਢਿੱਲਵਾਂ ਅਤੇ ਅਰਜੁਨਵਾਲ ਦੀ ਟੀਮ ਵਿਚਕਾਰ ਖੇਡਿਆ ਗਿਆ ਤੇ ਸਮੂਹ ਮੈਂਬਰਾਂ ਨੇ ਦਸਿਆ ਕਿ ਹੁਣ ਤੱਕ ਕਰੀਬ 16 ਟੀਮਾਂ ਇੰਟਰ ਹੋਈਆਂ ਹਨ। ਇਸ ਮੌਕੇ ਤੇ ਦਵਿੰਦਰ, ਉਕਾਰ ਸਿੱਧੂ, ਅਮਿ੍ਰਤ, ਹਰਵਿੰਦਰ ਸਿੱਧੂ, ਗੁਰਪ੍ਰੀਤ ਗੋਪੀ, ਆਸ਼ੂ, ਐਨਥਨੀ, ਸਾਹਿਲ, ਹੈਰੀ, ਆਕਾਸ਼, ਹਰਪਾਲ ਸਿੰਘ ਪਾਲਾ, ਤੁਸ਼ਾਰ, ਵਿਪੁੱਨ, ਚਰਨਜੀਤ, ਅਗਮ, ਮੁਕੇਸ਼, ਅਸ਼ਵਨੀ, ਮਨੌਜ ਤੇ ਹੋਰ ਨੋਜਵਾਨ ਵੀਰ ਹਾਜ਼ਰ ਸਨ। 


Post a Comment

0 Comments