ਜੰਡੂ ਸਿੰਘਾ ਵਿੱਚ ਚੋਰਾਂ ਨੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾਂ


ਅੱਧੀ ਰਾਤ ਨੂੰ ਲੱਖਾਂ ਰੁਪਏ ਦਾ ਗਾਰਮੈਂਟਸ ਦਾ ਸਮਾਨ ਲੈ ਕੇ ਹੋਏ ਫਰਾਰ

ਅਮਰਜੀਤ ਸਿੰਘ ਜੰਡੂ ਸਿੰਘਾ- ਜੰਡੂ ਸਿੰਘਾ ਵਿੱਚ ਬੀਤੀ ਰਾਤ ਚੋਰਾਂ ਨੇ ਤੜਕਸਾਰ 2.55 ਮਿੰਨਟ ਤੇ ਦੋ ਦੁਕਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਲੱਖਾਂ ਰੁਪਏ ਦੇ ਗਾਰਮੈਂਟਸ ਦਾ ਸਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦੇ ਪਹਿਲੀ ਦੁਕਾਨ ਐਲ.ਏ ਫੈਸ਼ਨ ਪੁਆਇੰਟ ਦੇ ਮਾਲਕ ਯਸ਼ਪਾਲ ਪੁੱਤਰ ਨਾਨਕ ਚੰਦ ਵਾਸੀ ਪਿੰਡ ਮਦਾਰਾ ਨੇ ਦਸਿਆ ਕਿ ਉਹ ਕਰੀਬ ਦੋ ਸਾਲ ਤੋਂ ਜੰਡੂ ਸਿੰਘਾ ਵਿੱਚ ਪਟਰੋਲ ਪੰਪ ਨਜ਼ਦੀਕ ਹੁਸ਼ਿਆਰਪੁਰ ਰੋਡ ਤੇ ਗਾਰਮੈਂਟਸ ਦੀ ਦੁਕਾਨ ਕਰਦਾ ਹੈ। ਉਨ੍ਹਾਂ ਨੂੰ ਸਵੇਰੇ ਗੁਆਡੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਹਨ ਅਤੇ ਛੱਟਰ ਵੀ ਖੁੱਲਾ ਹੋਇਆ ਹੈ। ਉਨ੍ਹਾਂ ਕਿਹਾ ਜਦ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਅੰਦਰ ਚੋਰੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਤੁਰੰਤ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਮੌਕਾ ਦੇਖਣ ਲਈ ਮੁਲਾਜ਼ਮ ਦੁਕਾਨ ਤੇ ਪੁੱਜੇ। ਤਾਂ ਪਤਾ ਚਲਿਆ ਕਿ ਦੁਕਾਨ ਵਿਚੋਂ ਕਾਰਗੋ ਪੈਂਟਾਂ ਦੇ ਕਰੀਬ 60, 40 ਕੀਮਤੀ ਜੈਕਟਾਂ, 20 ਜੋੜੇ ਬੂਟ, ਹਾਫ ਸਲੀਬ ਜੈਕਟਾਂ, ਪਾਫ ਨਿੱਕਰਾਂ, ਕੈਪਰੀਆਂ, ਫੁੱਲ ਸਲੀਬ ਸ਼ਰਟਾਂ, 42 ਤੇ 32 ਇੰਚੀ ਐਲ.ਈ ਡੀ, 22 ਸੋ ਰੁਪਏ ਕੈਸ਼, ਪਰਸ ਅਤੇ ਹੋਰ ਕੀਮਤੀ ਸਮਾਨ ਗੱਲੇ ਵਿਚੋਂ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਦੁਕਾਨ ਵਿਚੋਂ ਕਰੀਬ 3 ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। 

ਇਸੇ ਤਰਾਂ ਇਸ ਚੋਰੀ ਦੀ ਘਟਨਾਂ ਵਾਲੀ ਦੁਕਾਨ ਦੇ ਨਾਲ ਲੱਗਦੀ ਦੂਸਰੀ ਦੁਕਾਨ ਫੈਸ਼ਨ ਗੁਰੂ ਤੇ ਵੀ ਚੋਰਾਂ ਨੇ ਹੱਛ ਸਾਫ ਕਰਨਾਂ ਚਾਹਿਆ, ਪਰ ਉਸਦੇ ਜਿੰਦਰੇ ਮਜਬੂਤ ਹੋਣ ਕਰਕੇ ਚੋਰਾਂ ਨੇ ਛੱਟਰ ਦੇ ਇੱਕ ਪਾਸੇ ਦਾ ਛੱਟਰ ਚੁਕਿਆ, ਦੂਸਰੇ ਪਾਸੇ ਛੱਟਰ ਦਾ ਜਿੰਦਰਾ ਨਹੀਂ ਤੋੜ ਪਾਏ। ਇਸ ਦੁਕਾਨ ਵਿੱਚ ਚੋਰੀ ਹੋਣ ਤੋਂ ਬਚਾਅ ਹੋ ਗਿਆ। ਪਰ ਚੋਰ ਛੱਟਰ ਦਾ ਨੁਕਸਾਨ ਕਰ ਗਏ। ਇਨ੍ਹਾਂ ਚੋਰੀਆਂ ਦੇ ਸਬੰਧ ਵਿੱਚ ਚੋਕੀ ਇੰਚਾਰਜ਼ ਏਐਸਆਈ ਜੰਗਬਹਾਦੁਰ ਸਿੰਘ ਨੇ ਕਿਹਾ ਕਿ ਚੋਰੀ ਸਬੰਧੀ ਕੰਪਲੇਟ ਮਿਲੀ ਹੈ ਮੁਲਾਜ਼ਮਾਂ ਨੇ ਜਾ ਕੇ ਮੌਕਾ ਵੀ ਦੇਖਿਆ ਹੈ ਫਿਲਹਾਲ ਹੋਈ ਚੋਰੀ ਸਬੰਧੀ ਜਾਂਚ ਚੱਲ ਰਹੀ ਹੈ। ਚੋਰ ਜਲਦ ਕਾਬੂ ਕਰ ਲਏ ਜਾਣਗੇ। 


Post a Comment

0 Comments