ਫੂਡ ਸੇਫਟੀ ਵਿਭਾਗ ਵੱਲੋਂ ਦੁਕਾਨਦਾਰਾਂ ਲਈ ਜੰਡੂ ਸਿੰਘਾ ਵਿਖੇ ਜਾਗਰੂਕਤਾ ਕੈਂਪ ਲਗਾਇਆ


ਅਮਰਜੀਤ ਸਿੰਘ ਜੰਡੂ ਸਿੰਘਾ- ਫੂਡ ਸੇਫਟੀ ਵਿਭਾਗ ਜਲੰਧਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਤਹਿਤ ਘਾਗ ਪੱਟੀ ਜੰਡੂ ਸਿੰਘਾ ਵਿਖੇ ਪਿੰਡ ਦੇ ਦੁਕਾਨਦਾਰਾਂ ਨੂੰ ਖਾਣ ਪੀਣ ਦੀਆਂ ਵਸਤਾਂ ਸਬੰਧੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜ਼ਨ ਡਾ. ਸੁਖਵਿੰਦਰ ਸਿੰਘ ਡੀ.ਐਚ.ਉ ਜਲੰਧਰ, ਫੂਡ ਇੰਸਪੈਕਟਰ ਰਿਸ਼ੂ ਮਹਾਜ਼ਨ, ਐਫ.ਐਸ.ਉ ਮੁਕਲ ਗਿੱਲ ਦੀਆਂ ਹਦਾਇਤਾਂ ਅਨੁਸਾਰ ਲਗਾਇਆ ਗਿਆ। ਜਿਸ ਵਿੱਚ ਐਫ.ਐਸ.ਆਈ (ਫਾਸਟੇਗ) ਦੇ ਟਰੈਨਰ ਵਿਜੇ ਕੇ ਸਟੀਫਨ ਵੱਲੋਂ ਦੁਕਾਨਦਾਰਾਂ ਅਤੇ ਖਾਣ ਪੀਣ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਤੇ ਵਿਭਾਗ ਦੇ ਨੈਸ਼ਨਲ ਕੋਆਰਡੀਨੇਟਰ ਲਿਆਕਤ ਸਹੋਤਾ ਮਸੀਹ ਨੇ ਦਸਿਆ ਕਿ ਅੱਜ ਰਾਮਾਂਮੰਡੀ ਵਿੱਖੇ ਵੀ ਇਹ ਕੈਂਪ ਲਗਾਇਆ ਗਿਆ ਹੈ ਉਪਰੰਤ ਇਹ ਜੰਡੂ ਸਿੰਘਾ ਵਿਖੇ ਜੋ ਕੈਂਪ ਲਗਾਇਆ ਗਿਆ ਹੈ ਉਸ ਵਿੱਚ ਪੁੱਜੇ ਦੁਕਾਨਦਾਰਾਂ ਨੂੰ ਜਲਦ ਵਿਭਾਗ ਵੱਲੋਂ ਸਰਟੀਫਿਕੇਟ ਵੀ ਜਲਦ ਦਿੱਤੇ ਜਾਣਗੇ। ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੈਡਮ ਅੰਜਲੀ, ਸੰਨੀ ਸਹੋਤਾ ਤੇ ਸਾਹਿਲ ਸਿੱਧੂ ਫੀਲਡ ਅਫਸਰ ਤੋਂ ਇਲਾਵਾ ਸਾਬਕਾ ਪੰਚ ਮਨਜੀਤ ਸਿੰਘ ਮਿੰਟੂ, ਸੁਖਵਿੰਦਰਪਾਲ ਸਾਬੀ, ਇੰਦਰਪਾਲ ਸਿੰਘ, ਕਪਿਲ ਸ਼ਾਹ, ਮੋਹਨ ਸ਼ਾਹ, ਸਾਹਿਲ ਸ਼ਰਮਾਂ, ਅਸ਼ੋਕ ਕੁਮਾਰ ਸ਼ਰਮਾਂ, ਕੇਸ਼ਵ ਕੁਮਾਰ ਕੇ.ਸੀ, ਨੀਰਜ਼ ਸ਼ਰਮਾਂ, ਕਮਲਜੀਤ ਸਿੰਘ ਤੇ ਹੋਰ ਦੁਕਾਨਦਾਰ ਹਾਜ਼ਰ ਸਨ। 
ਕੈਪਸ਼ਨ- ਜੰਡੂ ਸਿੰਘਾ ਵਿਖੇ ਕਰਵਾਏ ਸਮਾਗਮ ਮੌਕੇ ਹਾਜ਼ਰ ਪਿੰਡ ਦੇ ਦੁਕਾਨਦਾਰ ਤੇ ਵਿਭਾਗ ਦੇ ਲਿਆਕਤ ਸਹੋਤਾ, ਮੈਡਮ ਅੰਜਲੀ, ਸੰਨੀ ਸਹੋਤਾ, ਸਾਹਿਲ ਸਿੱਧੂ ਤੇ ਹੋਰ।

Post a Comment

0 Comments