ਆਦਮਪੁਰ 13 ਫਰਵਰੀ (ਅਮਰਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਬਲਾਕ ਕਾਲਕਾ ਜ਼ਿਲ੍ਹਾ ਪੰਚਕੂਲਾ ਸਟੇਟ ਹਰਿਆਣਾ ਵਿਖੇ ਬਲਾਕ ਪ੍ਰਧਾਨ ਡਾਕਟਰ ਅਮਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਚੇਅਰਮੈਨ ਸਟੇਟ ਹਰਿਆਣਾ ਪਰਮੋਦ ਕੁਮਾਰ ਜੈਨ ਅਤੇ ਮੋਨਿਕਾ ਸ਼ਰਮਾ ਪ੍ਰਧਾਨ ਇਸਤਰੀ ਵਿੰਗ ਸਟੇਟ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਅਸ਼ੋਕ ਕੁਮਾਰ ਸ਼ਰਮਾ ਚੇਅਰਮੈਨ,ਰਜਨੀ ਧੀਮਾਨ ਚੇਅਰਪਰਸਨ ਇਸਤਰੀ ਵਿੰਗ ਬਲਾਕ ਕਾਲਕਾ, ਮਰੀਨਲ ਕ੍ਰਿਸ਼ਨਾ ਮਲਿਕ ਜਨਰਲ ਸਕੱਤਰ ਪੰਚਕੂਲਾ, ਵਰੁਣ ਕੁਮਾਰ ਸੈਕਟਰੀ, ਸੁਨੀਲ ਕੁਮਾਰ ਰਾਮਗੜ੍ਹ, ਵਰੁਣ ਧੀਮਾਨ ਚੇਅਰਮੈਨ ਯੂਥ ਵਿੰਗ, ਅਰਮਾਨ ਮਹੁੰਮਦ ਅਤੇ ਨਰੇਸ਼ ਸ਼ਰਮਾ ਨੂੰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਮਨੁੱਖੀ ਅਧਿਕਾਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜ਼ਿਆਦਾਤਰ ਦੁੱਖ ਇਸੇ ਕਰਕੇ ਝੱਲਦੇ ਜਾ ਰਹੇ ਹਾਂ ਕਿਉਂਕਿ ਸਾਨੂੰ ਆਪਣੇ ਮੌਲਿਕ ਹੱਕਾਂ ਬਾਰੇ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਨਾਰੀ ਚੇਤਨਾ ਸੈਮੀਨਾਰ ਦੌਰਾਨ ਜਿਨ੍ਹਾਂ ਨੇ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਮੂਹ ਔਰਤਾਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਧਨਸ ਕੁਮਾਰ, ਦੀਪਾ ਚੇਅਰਪਰਸਨ ਇਸਤਰੀ ਵਿੰਗ, ਸੁਸ਼ੀਲ ਕੁਮਾਰ, ਵਰੁਣ ਕੁਮਾਰ,ਵਿਪਲ, ਬਿਮਲਾ ਸ਼ਰਮਾ, ਅਸ਼ੋਕ ਕੁਮਾਰ ਅਤੇ ਧਰਮ ਰਾਜ ਪਾਲ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 Comments